“ ਦ ਮੈਨ ਹੂ ਵਾੱਜ਼ ਥਰਸਡੇ ” ਅਤੇ “ ਨੈਪੋਲੀਅਨ ਆਫ ਨੌਟਿੰਗ ਹਿਲ ” ਵਰਗੇ ਵਧੀਆ ਨਾਵਲਾਂ ਦੇ ਲੇਖਕ ਗਿਲਬਰਟ ਕੀਥ ਚੈਸਟਰਟਨ ਨੇ ਇਕ ਖ਼ੂਬਸੂਰਤ ਕੁੜੀ ਫ਼ਰਾਂਸਿਸ ਨਾਲ਼ ਆਪਣੇ ਇਸ਼ਕ਼ ਬਾਰੇ ਦਸਦਿਆਂ ਇਕ ਦੋਸਤ ਨੂੰ ਇੰਝ ਲਿਖਿਆ:
.......
”.... ਅੱਜ ਸਵੇਰੇ ਉੱਠ ਕੇ ਮੇਂ ਆਪਣੇ ਬੂਟ ਬੜੇ ਧਿਆਨ ਨਾਲ਼ ਗਰਮ ਪਾਣੀ ਨਾਲ਼ ਧੋਤੇ ਤੇ ਆਪਣੇ ਮੂੰਹ ਨੂੰ ਬਹੁਤ ਹੀ ਚੰਗੀ ਤਰ੍ਹਾਂ ਪਾਲਿਸ਼ ਨਾਲ਼ ਕਾਲ਼ਾ ਕੀਤਾ ....ਕੌਫ਼ੀ ਮੱਛੀਆਂ ‘ਤੇ ਪਾ ਦਿੱਤੀ ਤੇ ਆਪਣਾ ਹੈਟ ਅੱਗ ਉੱਤੇ ਉਬਲ਼ਣ ਲਈ ਰੱਖ ਦਿੱਤਾ....ਇਹਨਾਂ ਗੱਲਾਂ ਤੋਂ ਤੈਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੇਰੇ ਮਨ ਦੀ ਹਾਲਤ ਕੀ ਹੈ......:)