Showing posts with label ਹਰਭਜਨ ਮਾਂਗਟ. Show all posts
Showing posts with label ਹਰਭਜਨ ਮਾਂਗਟ. Show all posts

Sunday, May 3, 2009

ਹਰਭਜਨ ਮਾਂਗਟ - ਸੰਤ ਸਿੰਘ ਸੇਖੋਂ – ਆਸਤਿਕ ਕਿ ਨਾਸਤਿਕ?

ਇੱਕ ਵਾਰ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀ ਦਾ ਉੱਘਾ ਸਾਹਿਤਕਾਰ ਸੰਤ ਸਿੰਘ ਸੇਖੋਂ ਵੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹਾ ਹੋ ਗਿਆ।
...

ਇੱਕ ਪਿੰਡ ਅਕਾਲੀਆਂ ਦਾ ਸੀ। ਓਥੇ ਸੇਖੋਂ ਨੂੰ ਪਿੰਡ ਦੇ ਸਰਪੰਚ ਨੂੰ ਕਿਹਾ, “ ਸੇਖੋਂ ਸਾਹਿਬ ਮੇਰੇ ਇੱਕ ਸਵਾਲ ਦਾ ਜਵਾਲ ਦੇ ਦਿਓ....ਫੇਰ ਸਾਰੀਆਂ ਵੋਟਾਂ ਥੋਡੀਆਂ! ਸਵਾਲ ਹੈ: “ਸੇਖੋਂ ਜੀ! ਕੀ ਤੁਸੀਂ ਰੱਬ ਨੂੰ ਮੰਨਦੇ ਓਂ?”

.....


ਸੇਖੋਂ ਸੋਚਾਂ ‘ਚ ਪੈ ਗਿਆ ਤੇ ਫੇਰ ਬੋਲਿਆ, “ ਸਰਪੰਚ ਸਾਹਿਬ! ਮੈਂ ਰੱਬ ਨੂੰ ਤਾਂ ਨਈਂ ਮੰਨਦਾ..ਪਰ....ਗੁਰੂ ਨਾਨਕ ਨੂੰ ਮੰਨਦਾ ਹਾਂ!”

....


“ਬੋਲੇ ਸੋ ਨਿਹਾਲ” ਦਾ ਨਾਅਰਾ ਗੂੰਜਿਆ ਤੇ ਸਾਰੇ ਪਿੰਡ ਦੀਆਂ ਵੋਟਾਂ ਸੇਖੋਂ ਨੂੰ ਪੈ ਗਈਆਂ। ਇਹ ਵੱਖਰੀ ਗੱਲ ਹੈ ਕਿ ਚੋਣਾਂ ਦਾ ਨਤੀਜਾ ਆਉਂਣ ਤੇ ਸੇਖੋਂ ਹਾਰ ਗਿਆ ਤੇ ਜ਼ਮਾਨਤ ਜ਼ਬਤ ਹੋ ਗਈ।





Thursday, March 5, 2009

ਹਰਭਜਨ ਮਾਂਗਟ - ਭਿਖਾਰੀ ਕਿ ਲਿਖਾਰੀ?

ਇੱਕ ਵਾਰ ਦੇਵਿੰਦਰ ਸਤਿਆਰਥੀ ਇੱਕ ਕੌਲਾ ਫੜ ਕੇ ਬਜ਼ਾਰੋਂ ਦਹੀਂ ਲੈਣ ਗਿਆ। ਰਾਹ ਵਿਚ ਉਸਨੂੰ ਇੱਕ ਕਹਾਣੀ ਸੁੱਝ ਪਈ ਤੇ ਉਹ ਖੰਭੇ ਨਾਲ਼ ਢੋਅ ਲਾ ਕੇ ਲਿਖਣ ‘ਚ ਏਨਾ ਮਘਨ ਹੋ ਗਿਆ ਕਿ ਕੌਲਾ ਸਾਹਮਣੇ ਰੱਖ ਕੇ ਫ਼ਕੀਰਾਂ ਵਾਲ਼ੇ ਲਿਬਾਸ ‘ਚ ਸ਼ਾਮ ਤੱਕ ਓਥੇ ਬੈਠਾ ਹੀ ਕਹਾਣੀ ਲਿਖਦਾ ਰਿਹਾ ਤੇ ਉਸਦੇ ਸਾਹਮਣੇ ਖਾਲੀ ਕੌਲੇ ‘ਚ ਲੋਕ ਪੈਸੇ ਸੁੱਟਦੇ ਰਹੇ, ਸ਼ਾਮ ਤੱਕ ਕੌਲਾ ਪੈਸਿਆਂ ਨਾਲ਼ ਭਰ ਗਿਆ। ਉਹ ਭੁੱਲ ਹੀ ਗਿਆ ਕਿ ਘਰੋਂ ਕਾਹਦੇ ਲਈ ਆਇਆ ਸੀ, ਕੌਲਾ ਚੁੱਕ ਕੇ ਨਵੀਂ ਕਹਾਣੀ ਨਾਲ਼ ਘਰ ਨੂੰ ਤੁਰ ਪਿਆ।