ਅਜਾਇਬ ਚਿਤ੍ਰਕਾਰ 1934 ਤੋਂ ਲਗਾਤਾਰ ਲਿਖ ਰਿਹਾ ਹੈ। ਉਨ੍ਹਾਂ ਦਿਨਾਂ ਵਿੱਚ ਲਾਹੌਰ ਤੋਂ ਸ਼੍ਰੀ ਹਰਕਿਸ਼ਨ ਸਿੰਘ ‘ਪੰਜਾਬੀ ਸਾਹਿਤ’ ਪ੍ਰਕਾਸ਼ਿਤ ਕਰਦੇ ਸਨ। ਉਸ ਪਰਚੇ ਵਿੱਚ ਅਜਾਇਬ ਦੀਆਂ ਅਨੇਕ ਰਚਨਾਵਾਂ ਛਪੀਆਂ। 1942 ਦੇ ਵੱਡ-ਅਕਾਰੀ ਸਾਲਾਨਾ ਅੰਕ ‘ਚ ਵੀ ਉਸਦੀ ਨਜ਼ਮ ਛਪੀ। ਉਦੋਂ ਉਹ ਅਜਾਇਬ ਸਿੰਘ ‘ਪੰਛੀ’ ਦੇ ਨਾਲ ਹੇਠ ਲਿਖਦਾ ਸੀ। ਇੱਕ ਦਿਨ ਸੰਤੋਖ ਸਿੰਘ ਧੀਰ ਨੇ ਆਪਣੀ ਉਂਗਲ ਹਵਾ ’ਚ ਲਹਿਰਾਉਂਦਿਆਂ ਕਿਹਾ’ “ ਅਜਾਇਬ! ਤੂੰ ਚੰਗਾ ਭਲਾ ਬੰਦਾ ਐਂ, ਜਨੌਰ ਕਿਉਂ ਬਣ ਗਿਐਂ?”
ਅਜਾਇਬ ਨੇ ਪਹਿਲਾਂ ਧੀਰ ਦੇ ਮੂੰਹ ਵੱਲ ਵੇਖਿਆ ਫਿਰ ਉਸਦੀ ਉਂਗਲ਼ ਵੱਲ। ਫਿਰ ਕੁੱਝ ਸੋਚਿਆ, ਮਨ ‘ਤੇ ਭਾਰ ਪਾਇਆ, ਫਿਰ ਆਪਣੀਆਂ ਦੋਹਾਂ ਕਲਾਵਾਂ ਦੇ ਸੁਮੇਲ ਦਾ ਪ੍ਰਤੀਕ ਤਖ਼ੱਲਸ ‘ਅਜਾਇਬ ਚਿਤ੍ਰਕਾਰ’ ਬਣ ਗਿਆ।





No comments:
Post a Comment