ਆਪਣੇ ਵੇਲੇ ਦੇ ਚਰਚਿਤ ਸ਼ਾਇਰ, ਪੱਤਰਕਾਰ ਅਤੇ ਦੇਸ਼-ਭਗਤ ਜਰਨੈਲ ਸਿੰਘ ਅਰਸ਼ੀ ਦੀ ਅਖ਼ਬਾਰ ‘ਲਲਕਾਰ’ ਦਾ ਦਫ਼ਤਰ ਲੁਧਿਆਣੇ ਵਿਚ ਸੀ। ਦਫ਼ਤਰ ਦੇ ਨਾਲ ਹੀ ਨੌਲੱਖਾ ਸਿਨਮਾ ਸੀ। ਇਕ ਵਾਰ ਪੰਦਰਾਂ ਦੋਸਤ ਇਕੱਠ ਹੋ ਕੇ ਆ ਗਏ। ਇੱਕ ਨੇ ਕਿਹਾ,‘ਅਰਸ਼ੀ, ਅਸੀਂ ਫਿਲਮ ਦੇਖਣੀ ਆਂ। ਦੇਖਣੀ ਤੇਰੇ ਸਿਰੋਂ ਆਂ। ਸਾਨੂੰ ਪੈਸੇ ਦੇ।’
ਇੱਕ ਰੁਪਇਆ ਪੰਜ ਪੈਸੇ ਦੀ ਟਿਕਟ ਸੀ। ਅਰਸ਼ੀ ਨੇ ਵੀਹਾਂ ਦਾ ਨੋਟ ਕੱਢ ਕੇ ਫੜ੍ਹਾ ਦਿੱਤਾ। ਇਕ ਜਣਾ ਗਿਆ। ਸੋਲ਼ਾਂ ਟਿਕਟਾਂ ਲੈ ਆਇਆ। ਅਰਸ਼ੀ ਨੇ ਪੁੱਛਿਆ,‘ਤੁਸੀਂ ਪੰਦਰਾਂ ਜਣੇ ਓਂ, ਸੋਲ਼ਾਂ ਟਿਕਟਾਂ ਕੀ ਕਰਨੀਆਂ ਸੀ?’
ਉਹ ਬੰਦਾ ਕਹਿਣ ਲੱਗਾ,‘ਅਰਸ਼ੀ ਤੂੰ ਵੀ ਸਾਡੇ ਨਾਲ ਫ਼ਿਲਮ ਦੇਖੇਂਗਾ।’
ਅਰਸ਼ੀ ਆਪਣੀ ਸਦਾ-ਬਹਾਰ ਸੁਰ ਵਿਚ ਬੋਲਿਆ, ‘ਸਾਲਿਓ, ਮੈਨੂੰ ਫ਼ਿਲਮ ਸੁਝਣੀ ਆਂ, ਅੰਦਰ ਬੈਠੇ ਨੂੰ ਮੈਨੂੰ ਤਾਂ ਪਰਦੇ ‘ਤੇ ਵੀਹਾਂ ਦਾ ਨੋਟ ਹੀ ਦਿਸੀ ਜਾਣੈਂ।’
(ਗੁਰਚਰਨ ਰਾਮਪੁਰੀ ਦੀ ਜ਼ਬਾਨੀ)





No comments:
Post a Comment