Saturday, July 11, 2009

ਦਰਵੇਸ਼ – ਹੈਂ! ਇਸ ਜਿਲਦ ‘ਚ ਕਿਤਾਬ ਵੀ ਐ??...ਰਾਮ ਸਿੰਘ ਚਾਹਲ

ਇੱਕ ਵਾਰ ਸਿੱਧੂ ਦਮਦਮੀ ਨੇ ਆਪਣੀ ਪਹਿਲੀ ਅਤੇ ਸ਼ਾਇਦ ਆਖ਼ਰੀ ਕਵਿਤਾ ਦੀ ਕਿਤਾਬ ਰਾਮ ਸਿੰਘ ਚਾਹਲ ਨੂੰ ਭੇਂਟ ਕਰਦਿਆਂ ਆਖਿਆ

"ਆਹ ਲੈ ਬਈ ਆਪਣਾ ਵੀ ਕਵਿਤਾ ਦਾ ਮਜ਼ਮੂਆਂ ਆ ਗਿਆ ਹੈ, ਦੇਖ ਜ਼ਰਾ! ਆਪਣੀ ਕਵਿਤਾ ਦਾ ਕਮਾਲ।"

.........

ਚਾਹਲ ਨੇ ਕਿਤਾਬ ਉਲਟਾ ਪੁਲਟਾ ਕੇ ਵੇਖੀ ਅਤੇ ਠੰਡੀ ਹੋ ਰਹੀ ਚਾਹ ਦਾ ਘੁੱਟ ਭਰਨ ਲੱਗ ਪਿਆਦਮਦਮੀ ਨੇ ੫-੪ ਮਿੰਟ ਤਾਂ ਸਹਾਰਿਆ ਅਤੇ ਅਖ਼ੀਰ ਬੋਲ ਹੀ ਪਿਆ-

" ਕਮਾਲ ਐ ਯਾਰ ਇਹਨੂੰ ਫਰੋਲਕੇ ਤਾਂ ਵੇਖ ਲੈ, ਤੂੰ ਤਾਂ ਬਿਗਾਨਿਆਂ ਵਾਂਗ ਪਾਸੇ ਰੱਖ ਦਿੱਤੀ "

..........

ਰਾਮ ਸਿੰਘ ਚਾਹਲ ਨੇ ਦੁਬਾਰਾ ਕਿਤਾਬ ਉਠਾਈ ਅਤੇ ਬੋਲਿਆ

" ਹੈਂ!! ਇਹਦੇ 'ਚ ਕਿਤਾਬ ਵੀ ਐ , ਮੈਂ ਤਾਂ ਸੋਚਿਆ ਕਿ ਤੂੰ ਸਿਰਫ਼ ਟਾਈਟਲ ਅਤੇ ਜਿਲਦ ਵਿਖਾਉਣ ਹੀ ਆਇਐਂ ।

ਕਿਉਂਕਿ ਕਿਤਾਬ ਸਿਰਫ਼ ੪੦ ਸਫਿਆਂ ਦੀ ਅਤੇ ਜਿਲਦ ਦਾ ਭਾਰ ੨੦੦ ਸਫ਼ਿਆਂ ਦੀ ਕਿਤਾਬ ਜਿੰਨਾ ਸੀ।




No comments: