ਇੱਕ ਵਾਰ ਮੇਰੇ ਇੱਕ ਵਿਦਵਾਨ ਦੋਸਤ ਦਾ, ਇੱਕ ਸਭਾ ਵਾਲ਼ਿਆਂ ਨੇ ਉਸਦੀਆਂ ਸੇਵਾਵਾਂ ਬਦਲੇ ਸਨਮਾਨ ਕਰਨ ਦਾ ਪ੍ਰੋਗਰਾਮ ਬਣਾਇਆ। ਅਸੀਂ ਦਿੱਤੇ ਹੋਏ ਸਮੇਂ ਮੁਤਾਬਿਕ ਪਹੁੰਚ ਗਏ। ਸਭਾ ਵਾਲਿਆਂ ਨੇ ਇਸ ਦਿਨ ਸਨਮਾਨ ਸਮਾਰੋਹ ਦੇ ਨਾਲ ਨਾਲ ਇੱਕ ਬਹੁਤ ਵੱਡਾ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕਿਆ ਹੋਇਆ ਸੀ। ਪ੍ਰਬੰਧਕਾਂ ਨੇ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦੋਸਤ ਦਾ ਸਨਮਾਨ ਕਰ ਦਿੱਤਾ। ਉਹ ਦੋ ਸ਼ਬਦ ਬੋਲ ਕੇ, ਆਪਣਾ ਸਨਮਾਨ ਚਿੰਨ੍ਹ ਲੈ ਕੇ ਮੇਰੇ ਕੋਲ ਆ ਬੈਠਾ। ................
ਪ੍ਰੋਗਰਾਮ ਸ਼ੁਰੂ ਹੋਇਆ ਜੋ ਕਲਾਤਮਕ ਪੱਖ ਤੋਂ ਬਹੁਤ ਹੀ ਅਕਾਊ, ਊਣਤਾਈਆਂ ਭਰਪੂਰ ਤੇ ਘਟੀਆ ਪੱਧਰ ਦਾ ਸੀ। ਸਲੀਕੇ ਦੇ ਤੌਰ ’ਤੇ ਸਾਡਾ ਓਥੇ ਬੈਠੇ ਰਹਿਣਾ ਜ਼ਰੂਰੀ ਵੀ ਸੀ ਤੇ ਮਜਬੂਰੀ ਵੀ। ਜਦੋਂ ਬਰਦਾਸ਼ਤ ਦੀ ਹੱਦ ਹੋ ਗਈ ਤਾਂ ਮੇਰਾ ਦੋਸਤ ਆਪਣੀ ਸਿਰੇ ਦੀ ਬੇਵੱਸੀ ਪ੍ਰਗਟਾਉਦਿਆਂ ਮੇਰੇ ਕੰਨ ’ਚ ਕਹਿਣ ਲੱਗਾ, “ਯਾਰ ਕੀ ਕਰੇ ਬੰਦਾ, ਆਹ ਹੁਣ ਇਹਨਾਂ ਨੇ ਮੇਰਾ ਸਨਮਾਨ ਜਿਹਾ ਕਰ ਦਿੱਤਾ ਨਹੀਂ ਤਾਂ ਇਸ ਪ੍ਰੋਗਰਾਮ ਦੇ ਬਾਰੇ ਅਖ਼ਬਾਰ ਵਿੱਚ ਲਿਖਣ ਦਾ ਮਜ਼ਾ ਬਹੁਤ ਆਉਣਾ ਸੀ।”





No comments:
Post a Comment