Wednesday, December 2, 2009

ਸੁਰਿੰਦਰ ਸੋਹਲ – ਤੋਰੀਆਂ ‘ਚ ਦਿਲ ਵਸਦਾ – ਸ਼ੇਰ ਸਿੰਘ ਕੰਵਲ

ਨਿਊਯਾਰਕ ਤੋਂ ਸੁਰਿੰਦਰ ਸੋਹਲ, ਰਣਧੀਰ ਸਿੰਘ ਨਿਊਯਾਰਕ, ਕੇ ਐਲ ਗਰਗ ਅਤੇ ਬਲਦੇਵ ਗਰੇਵਾਲ ਨਿਆਗਰਾ ਫਾਲਜ਼ ਵਿਚ ਰਹਿੰਦੇ ਪੰਜਾਬੀ ਸ਼ਾਇਰ ਪ੍ਰੋ. ਸ਼ੇਰ ਸਿੰਘ ਕੰਵਲ ਨੂੰ ਮਿਲਣ ਗਏਉਦੋਂ ਪ੍ਰੋ. ਸ਼ੇਰ ਸਿੰਘ ਕੰਵਲ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਣ ਦੇ ਨਾਲ ਨਾਲ, ਸਭ ਤੋਂ ਲੰਮੀਆਂ ਤੋਰੀਆਂ (ਡਾਨੀਆਂ) ਪੈਦਾ ਕਰਕੇ ਆਪਣਾ ਨਾਂ ਦੋ ਵਾਰ ਗਿਨੀਜ਼ ਬੁੱਕ ਵਿਚ ਦਰਜ ਕਰਵਾ ਚੁੱਕਾ ਸੀਜਿਹੜੀਆਂ ਤੋਰੀਆਂ ਦੋ-ਢਾਈ ਫੁੱਟ ਤੱਕ ਲੰਮੀਆਂ ਹੁੰਦੀਆਂ ਹਨ, ਉਸ ਦੇ ਘਰ ਤੋਰੀਆਂ ਦੀ ਲੰਬਾਈ 57 ਇੰਚ, ਫਿਰ 76 ਇੰਚ ਤੇ ਮਗਰੋਂ ਜਾ ਕੇ 84 ਇੰਚ ਵੀ ਹੋ ਗਈ ਸੀ

ਉਂਕਾਰਪ੍ਰੀਤ ਟੋਰਾਂਟੋ ਤੋਂ ਨਿਆਗਰਾ ਫਾਲਜ਼ ਆ ਗਿਆ ਸੀ

ਸਾਰੀ ਰਾਤ ਖ਼ੂਬ ਖੱਪ ਪਾਉਂਦੇ ਰਹੇ

ਦੂਜੇ ਦਿਨ ਸਵਰੇ ਉੱਠ ਕੇ ਨਾਸ਼ਤਾ ਕੀਤਾਵਾਪਸੀ ਵੇਲੇ ਸਾਰੇ ਜਣੇ ਤੋਰੀਆਂ ਕੋਲ਼ ਖੜ੍ਹੇ ਸਨ

........

ਸੁਰਿੰਦਰ ਸੋਹਲ ਨੇ ਪੁੱਛਿਆ,‘ਕੰਵਲ ਸਾਹਿਬ ਤੁਸੀਂ ਜਦੋਂ ਕਦੇ ਤੋਰੀਆਂ ਦੀ ਸਬਜ਼ੀ ਬਣਾਉਣ ਲਈ ਕੋਈ ਤੋਰੀ ਤੋੜਦੇ ਹੋ ਤਾਂ ਤੁਹਾਨੂੰ ਏਦਾਂ ਨਹੀਂ ਲੱਗਦਾ ਕਿ ਕਿਤੇ ਇਸਨੇ ਹੀ ਸਭ ਤੋਂ ਲੰਬੀ ਨਾ ਹੋ ਜਾਣਾ ਹੋਵੇ

........

ਪ੍ਰੋ. ਸ਼ੇਰ ਸਿੰਘ ਕੰਵਲ ਨੇ ਕਿਹਾ,‘ਨਹੀਂ, ਹਰ ਤੋਰੀ ਦੀ ਬਣਤਰ ਦੇਖ ਕੇ ਪਤਾ ਲੱਗਾ ਜਾਂਦੈ ਕਿ ਕਿਹੜੀ ਨੇ ਵੱਡੀ ਹੋਣੈ

........

ਰਣਧੀਰ ਸਿੰਘ ਨਿਊਯਾਰਕ ਨੇ ਕਿਹਾ, ਸਾਨੂੰ ਇਕ ਤੋਰੀ ਦੇ ਦਿਉ, ਅਸੀਂ ਜਾ ਕੇ ਬਣਾਵਾਂਗੇ ਤੇ ਤੁਹਾਨੂੰ ਯਾਦ ਕਰਾਂਗੇ

ਪ੍ਰੋ. ਕੰਵਲ ਕੈਂਚੀ ਲੈ ਆਇਆਉਸਨੇ ਬੜੇ ਗ਼ੌਰ ਨਾਲ ਤੋਰੀਆਂ ਨੂੰ ਦੇਖਿਆ ਤੇ ਇਕ ਤੋਰੀ ਕੱਟ ਦਿੱਤੀ

ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ

.............

ਕੁਝ ਦਿਨਾਂ ਬਾਅਦ ਉਂਕਾਰਪ੍ਰੀਤ ਟੋਰਾਂਟੋ ਤੋਂ ਪ੍ਰੋ. ਕੰਵਲ ਦਾ ਕੰਪਿਊਟਰ ਠੀਕ ਕਰਨ ਆਇਆ

ਉਸਨੇ ਪੁੱਛਿਆ, ‘ਕੰਵਲ ਸਾਹਿਬ, ਤੁਸੀਂ ਤੋਰੀਆਂ ਦੀ ਸਬਜ਼ੀ ਵੀ ਬਣਾਉਂਦੇ ਓ?’

...........

ਪ੍ਰੋ. ਕੰਵਲ ਨੇ ਕਿਹਾ,‘ਨਹੀਂ, ਕੀ ਪਤਾ ਹੁੰਦਾ ਕਿਹੜੀ ਤੋਰੀ ਨੇ ਲੰਬੀ ਹੋ ਜਾਣੈਂ

...........

ਉਂਕਾਰਪ੍ਰੀਤ ਨੇ ਕਿਹਾ,‘ਪਰ ਉਸ ਦਿਨ ਰਣਧੀਰ ਸਿੰਘ ਦੇ ਕਹਿਣ ਤੇ ਤੁਸੀਂ ਇਕਦਮ ਤੋਰੀ ਕੱਟ ਕੇ ਦੇ ਦਿੱਤੀ ਸੀ

.............

ਪ੍ਰੋ. ਕੰਵਲ ਬੋਲਿਆ, ਉਂਕਾਰ, ਦੇਖ ਬੰਦੇ ਕਿੱਡੀ ਦੂਰੋਂ ਆਏ ਸੀ, ਇਸ ਕਰਕੇ ਉਹਨਾਂ ਨੂੰ ਮੈਂ ਤੋਰੀ ਦੇ ਦਿੱਤੀਪਰ ਜਦੋਂ ਮੈਂ ਕੈਂਚੀ ਨਾਲ ਤੋਰੀ ਕੱਟ ਰਿਹਾ ਸੀ, ਉਦੋਂ ਆਪਣੇ ਦਿਲ ਦੀ ਹਾਲਤ ਜਾਂ ਮੈਂ ਜਾਣਦਾ ਸੀ, ਜਾਂ ਰੱਬ ਜਾਣਦਾ ਹੋਊ...


1 comment:

ਤਨਦੀਪ 'ਤਮੰਨਾ' said...

ਸੋਹਲ ਸਾਹਿਬ! ਕਮਾਲ ਦੀ ਸਰਗੋਸ਼ੀ ਭੇਜੀ ਹੈ ਤੁਸੀਂ। ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਕੰਵਲ ਸਾਹਿਬ ਤੋਰੀਆਂ ਨੂੰ ਲੈ ਕੇ ਏਨੇ ਜਜ਼ਬਾਤੀ ਵੀ ਹੋ ਸਕਦੇ ਨੇ..:)ਪਰ ਹੁਣ ਨਿਆਗਰਾ ਫਾਲਜ਼ ਤੋਂ ਕੈਲੇਫੋਰਨੀਆ ਮੂਵ ਹੋ ਕੇ ਉਹਨਾਂ ਦਾ ਦਿਲ ਕਿਵੇਂ ਲੱਗਦਾ ਹੋਊ?? ਰੂਹ ਤਾਂ ਤੋਰੀਆਂ 'ਚ ਹੀ ਰਹਿੰਦੀ ਹੋਣੀ ਹੈ...:)

ਅਦਬ ਸਹਿਤ
ਤਨਦੀਪ