
ਇੱਕ ਦਿਨ ਮੈਂ ਉਸਨੂੰ ਟੈਲੀਫ਼ੋਨ ਕੀਤਾ। ਦੋ ਚਾਰ ਝੜਪਾਂ ਹੋਈਆਂ।
ਮੈਂ ਪੁੱਛਿਆ: “ ਕੀ ਹਾਲ ਏ?”
ਅਜੀਤ ਕੌਰ: “ਧੁਖ਼ ਰਹੀ ਆਂ।”
................
ਮੈਂ: “ਜ਼ਿੰਦਗੀ ਦੀ ਨਿਸ਼ਾਨੀ ਏ। ਹੋਰ ਕੀ ਲਿਖ ਰਹੀ ਏਂ?”
ਅਜੀਤ ਕੌਰ: “ਸੁਆਹ ਤੇ ਖੇਹ।”
.................
ਮੈਂ: “ਅੱਜ ਕੱਲ੍ਹ ਕੀ ਕਰ ਰਹੀ ਏਂ?”
ਅਜੀਤ ਕੌਰ: “ ਦੋ ਮੈਗਜ਼ੀਨ ਕੱਢ ਰਹੀ ਹਾਂ – ਜਿਵੇਂ ਦੋ ਖ਼ਸਮ ਹੋਣ। ਮੇਰੇ ਦੋ ਖ਼ਸਮ ਹਨ! ਹਾਲੇ ਤਿੰਨ ਖ਼ਸਮਾਂ ਦੀ ਹੋਰ ਲੋੜ ਐ, ਫਿਰ ਮੈਂ ਸਤੀ ਦਰੋਪਦੀ ਬਣ ਜਾਵਾਂਗੀ। ਦੱਖਣ ਵਿਚ ਦਰੋਪਦੀ ਦੀ ਪੂਜਾ ਹੁੰਦੀ ਏ। ਕਾਸ਼! ਮੇਰੇ ਪੰਜ ਖ਼ਸਮ ਹੁੰਦੇ !"

No comments:
Post a Comment