ਕੱਲ੍ਹ ਸਰੀ 'ਚ ਉਰਦੂ ਲੇਖਕਾਂ ਦੀ ਐਸੋਸੀਏਸ਼ਨ ਦੀ ਮੀਟਿੰਗ 'ਚ ਜਾਣ ਦਾ ਮੌਕਾ ਮਿਲ਼ਿਆ, ਇੰਝ ਕਹਿ ਲਓ ਮੈਂ ਡੈਡੀ ਜੀ ਬਾਦਲ ਸਾਹਿਬ ਨਾਲ਼ ਕੀਤਾ ਵਾਅਦਾ ਪੁਗਾਇਆ ਕਿ ਵਾਰੀ-ਵਾਰੀ ਸਰੀ ‘ਚ ਹੁੰਦੀਆਂ ਸਾਰੀਆਂ ਅਦਬੀ ਮੀਟਿੰਗਾਂ ਘੱਟੋ-ਘੱਟ ਇਕ-ਇਕ ਵਾਰੀ ਤਾਂ ਜ਼ਰੂਰ ਅਟੈਂਡ ਕਰਾਂਗੀ। ਰੈਸਟੋਰੈਂਟ 'ਚ ਦਾਖ਼ਿਲ ਹੁੰਦਿਆਂ ਡਾਇਰੈਕਟਰਜ਼ ਦੀ ਮੀਟਿੰਗ ਚੱਲ ਰਹੀ ਸੀ। ਅਸੀਂ ਚੁੱਪ-ਚਾਪ ਦੂਸਰੇ ਟੇਬਲ 'ਤੇ ਬੈਠ ਗਏ ਕਿ ਇਸ ਮੀਟਿੰਗ 'ਚ ਕੋਈ ਵਿਘਨ ਨਾ ਪਵੇ। ਮੀਟਿੰਗ ਤੋਂ ਬਾਅਦ ਲੇਖਣੀ ਦੀਆਂ ਵੱਖ-ਵੱਖ ਸਿਨਫ਼ਾਂ 'ਤੇ ਵਰਕਸ਼ਾਪ ਸ਼ੁਰੂ ਹੋਣੀ ਸੀ। -----
ਕੋਈ ਗੱਲ ਚੱਲੀ ਤਾਂ ਅਚਾਨਕ ਡਾਇਰੈਕਟਰ ਦੇ ਅਹੁਦੇ 'ਤੇ ਸੁਸ਼ੋਭਿਤ ਇਕ ਬੀਬੀ ਪੰਜਾਬੀ 'ਚ ਬੋਲੀ; " ਹਾਂ ਜੀ ਮੈਨੂੰ ਪਤੈ ਕਿ ਮਰਸੀਆ, ਕਿਸੇ ਦੀ ਤਾਰੀਫ਼ ਕਰਨ ਲਈ ਲਿਖਿਆ ਜਾਂਦਾ ਹੈ। ਹੈ ਨਾ?"
..........
ਮੇਰਾ ਦਿਲ ਤਾਂ ਕੀਤਾ ਸੀ ਕਿ ਪੁੱਛਾਂ ਕਿ .. “ਬੀਬੀ ਜੀ! ਜੇ ਮਰਸੀਆ ਤਾਰੀਫ਼ ਕਰਨ ਲਈ ਲਿਖਿਆ ਜਾਂਦੈ ਤਾਂ ਕਸੀਦਾ ਕਦੋਂ ਲਿਖਿਆ ਜਾਂਦੈ..??” ਪਰ ਜਵਾਬ ਮੈਨੂੰ ਪਤਾ ਸੀ ਏਸੇ ਕਰਕੇ ਚੁੱਪ ਰਹੀ। ਡਾਇਰੈਕਟਰ ਬੀਬੀ ਜੀ ਨੇ ਹੈਰਾਨ ਹੋ ਕੇ ਆਖਣਾ ਸੀ... “ ਕੁੜੀਏ! ਹੋਸ਼ ਕਰ ‘ਕਸੀਦਾ’ ਲਿਖਿਆ ਨਹੀਂ, ਕੱਢਿਆ ਜਾਂਦਾ ਹੈ..।”
ਅਸ਼ਕੇ ਜਾਈਏ !!
