ਇੱਕ ਵਾਰ ਦੇਵਿੰਦਰ ਸਤਿਆਰਥੀ ਇੱਕ ਕੌਲਾ ਫੜ ਕੇ ਬਜ਼ਾਰੋਂ ਦਹੀਂ ਲੈਣ ਗਿਆ। ਰਾਹ ਵਿਚ ਉਸਨੂੰ ਇੱਕ ਕਹਾਣੀ ਸੁੱਝ ਪਈ ਤੇ ਉਹ ਖੰਭੇ ਨਾਲ਼ ਢੋਅ ਲਾ ਕੇ ਲਿਖਣ ‘ਚ ਏਨਾ ਮਘਨ ਹੋ ਗਿਆ ਕਿ ਕੌਲਾ ਸਾਹਮਣੇ ਰੱਖ ਕੇ ਫ਼ਕੀਰਾਂ ਵਾਲ਼ੇ ਲਿਬਾਸ ‘ਚ ਸ਼ਾਮ ਤੱਕ ਓਥੇ ਬੈਠਾ ਹੀ ਕਹਾਣੀ ਲਿਖਦਾ ਰਿਹਾ ਤੇ ਉਸਦੇ ਸਾਹਮਣੇ ਖਾਲੀ ਕੌਲੇ ‘ਚ ਲੋਕ ਪੈਸੇ ਸੁੱਟਦੇ ਰਹੇ, ਸ਼ਾਮ ਤੱਕ ਕੌਲਾ ਪੈਸਿਆਂ ਨਾਲ਼ ਭਰ ਗਿਆ। ਉਹ ਭੁੱਲ ਹੀ ਗਿਆ ਕਿ ਘਰੋਂ ਕਾਹਦੇ ਲਈ ਆਇਆ ਸੀ, ਕੌਲਾ ਚੁੱਕ ਕੇ ਨਵੀਂ ਕਹਾਣੀ ਨਾਲ਼ ਘਰ ਨੂੰ ਤੁਰ ਪਿਆ।
Subscribe to:
Post Comments (Atom)
1 comment:
Bhut vadiya...ji kya baat e
Post a Comment