Friday, May 22, 2009

ਸੁਖਿੰਦਰ – ਕਾਮਯਾਬੀ ਦਾ ਰਾਜ਼......ਸਮੋਸੇ ਕਿ ਵੇਸਣ ਦੀ ਬਰਫ਼ੀ?

ਪਿਛਲੇ ਦਿਨੀਂ ਔਟਵਾ, ਕੈਨੇਡਾ ਵਿੱਚ ਹੋਈ ਇੱਕ ਤਿੰਨ ਦਿਨੀਂ ਪੰਜਾਬੀ ਲੇਖਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਰਤੇ ਬਰੈਂਪਟਨ ਦੇ ਇੱਕ ਪੰਜਾਬੀ ਲੇਖਕ ਨੂੰ ਮੈਂ ਪੁੱਛਿਆ:
..............

"ਭਾਈ ਸਾਹਿਬ! ਤੁਸੀਂ 600 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਬੜੇ ਉਚੇਚ ਨਾਲ ਸਾਹਿਤਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਗਏ ਸੀ। ਸੁਣਿਆ ਹੈ ਉੱਥੇ ਕੈਨੇਡਾ ਦੇ ਬੜੇ ਨਾਮਵਰ ਲੇਖਕ ਪਹੁੰਚੇ ਹੋਏ ਸਨ ਅਤੇ ਪੰਜਾਬੀ ਕੈਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਆਦਿ ਬਾਰੇ ਬੜੇ ਵਿਚਾਰ-ਵਟਾਂਦਰੇ ਹੋਏ ਹੋਣਗੇ। ਕਾਨਫਰੰਸ ਵਿੱਚ ਤੁਹਾਨੂੰ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗੀ?”

............


ਉਹ ਬੜਾ ਮੂੰਹ ਬਣਾ ਕੇ ਕਹਿਣ ਲੱਗੇ: ਵੇਸਣ ਦੀ ਬਰਫ਼ੀ

..........


ਮੈਂ ਫਿਰ ਪੁੱਛਿਆ: ਕੀ ਗੱਲ ਕਿਸੇ ਲੇਖਕ, ਆਲੋਚਕ, ਸਮੀਖਿਆਕਾਰ ਦੀ ਕਹੀ ਗਈ ਕੋਈ ਗੱਲ ਚੰਗੀ ਨਹੀਂ ਲੱਗੀ?”

.............


ਉਹ ਫਿਰ ਬੜੇ ਗੰਭੀਰ ਹੋ ਕੇ ਬੋਲੇ: ਆਪਣੇ ਆਪਣੇ ਟੇਸਟ ਦੀ ਗੱਲ ਹੈ


7 comments:

Unknown said...

ਸੁਖਿੰਦਰ ਨੇ ਸਹੀ ਫੁਰਮਾਇਆ ਹੈ। ਜੋ ਔਟਵਾ 'ਚ ਹੋ ਚੁੱਕਾ ਹੈ, ਹੋਣਾ ਓਹੀ ਜੁਲਾਈ 'ਚ ਟਰਾਂਟੋ 'ਚ ਵੀ ਹੈ। ਓਥੇ ਬੱਸ ਵੇਸਣ ਦੀ ਬਰਫ਼ੀ ਜ਼ਿੰਦਾਬਾਦ ਹੋਣੀ ਹੈ। ਖ਼ੈਰ, ਗੱਲ ਏਥੇ ਜਾ ਕੇ ਮੁੱਕਦੀ ਹੈ ਕਿ ਆਪਣੇ ਆਪਣੇ ਟੇਸਟ ਦੀ ਗੱਲ ਹੈ।

ਜਸਵੰਤ ਸਿੱਧੂ
ਸਰੀ
ਕੈਨੇਡਾ

Unknown said...

ਤਮੰਨਾ ਜੀ ਤੇ ਸੁਖਿੰਦਰ ਜੀ। ਵੇਸਣ ਦੀ ਬਰਫ਼ੀ ਬਣਾਉਂਣ ਵਾਲੇ ਦੀ ਬੱਲੇ-ਬੱਲੇ ਹੋ ਗਈ। ਹੁਣ ਲੱਗਦਾ ਕਿ ਟਰਾਂਟੋ ਵਾਲੀ ਕਾਨਫਰੰਸ ਦਾ ਕੇਟਰਿੰਗ ਕਾਂਨਟ੍ਰੈਕਟ ਵੀ ਉਹਨੂੰ ਹੀ ਮਿਲੂ। ਵਧਾਈਆਂ ਬਾਈ।
ਮਨਧੀਰ ਦਿਓਲ
ਕੈਨੇਡਾ

Unknown said...

Tamanna ji. Wesan di burfi di photo laa ke tussi bachey magar pawa dittey. Main aarsi te si te meri daughter aa ke Burfi dekh ke kehna shuru kar ditta, I want burfi right now Dad.

Sukhinder horan di gall sahi hey. Main hameshan eh mehsoos keeta ke ehna meetings, conferences ch kujh vi ni hunda. Bass ego hundi hai ke main vadda writer han, main pardhangi mandal ch han, others stand nowhere. Jaswant ji di gall vi darusat hai ke hona Toronto vi ehi hai.

bhul chuk maaf.

Raaz Sandhu
Brampton

Unknown said...

ਮਨਧੀਰ ਆਖਦਾ ਸੀ ਕਿ ਬਦੇਸ਼ਾ ਜੀ ਦੀ ਚਿੱਠੀ ਤੋਂ ਬਾਅਦ ਵੇਸਣ ਦੀ ਬਰਫੀ ਵਾਲੀ ਪੋਸਟ ਵੀ ਜ਼ਰੂਰ ਪੜ੍ਹ। ਮੈਂ ਪਹਿਲੇ ਸਾਰੇ ਦੋਸਤਾਂ ਨਾਲ਼ ਸਹਿਮਤ ਹਾਂ ਕਿ ਹਉਮੈ ਨੇ ਬਹੁਤੇ ਪੰਜਾਬੀ ਲੇਖਕ ਮਾਰੇ ਪਏ ਨੇ।

ਮੀਟਿੰਗਾਂ 'ਚ ਇੱਕ ਦੂਜੇ ਦੀ ਬੇਮਤਲਬ ਲਾਹ-ਪਾਹ ਕਰੀ ਜਾਣਗੇ, ਦੂਸ਼ਣ ਲਾਈ ਜਾਣਗੇ। ਵੱਡੇ ਲੇਖਕ ਕਹਾਉਂਦੇ ਹੁੰਦੇ ਨੇ, ਪਰ ਮੀਟਿੰਗ, ਕਾਨਫਰੰਸਾਂ 'ਚ ਬੋਲਣ ਦਾ ਪਤਾ ਤੱਕ ਨਹੀਂ ਹੁੰਦਾ। ਜੇ ਕਿਸੇ ਕੋਲ ਚਾਰ ਪੈਸੇ ਹਨ, ਉਹ ਵੱਡਾ ਹੈ। ਉਹਦੀ ਲਿਖਤ ਦੀ ਕੋਈ ਪਰਖ ਨਹੀਂ ਕਰਦਾ। ਕਾਨਫਰੰਸਾਂ 'ਚ ਵੀ ਤੁਸੀਂ ਵੇਖਿਆ ਹੋਣਾ ਕਿ ਜੀਹਦੇ ਨਾਮ ਅੱਗੇ ਡਾ: ਲੱਗਿਆ ਹੁੰਦਾ, ਉਹਨੂੰ ਹੀ ਸੱਦਾ ਭੇਜ ਕੇ ਸੱਦਣਗੇ, ਉਹ ਫੇਰ ਸਟੇਜ ਤੇ ਜਾ ਕੇ ਐਸੇ ਐਸੇ ਸੰਸਕ੍ਰਿਤ ਦੇ ਸ਼ਬਦ ਬੋਲੂ ਤੇ ਏਨੇ ਸਾਰੇ 'ਵਾਦ' ( ਸਮਾਜਵਾਦ, ਪ੍ਰਗਤੀਵਾਦ) ਵਾਲੇ ਅੱਖਰ ਝਾੜੂ ਕਿ ਆਮ ਬੰਦਾ ਭਮੱਤਰ ਜਾਂਦਾ ਹੈ।

ਕਦੇ ਇਹਨਾਂ ਨੇ ਇੰਡੀਆ,ਪਾਕਿਸਤਾਨ ਤੋਂ ਉਹ ਲੇਖਕ ਬੁਲਾਏ ਹਨ, ਜਿਹੜੇ ਐਨੇ ਗਰੀਬ ਨੇ ਕਿ ਕਿਤਾਬਾਂ ਤੱਕ ਨਹੀਂ ਛਪਵਾ ਸਕਦੇ?? ਨਾ ਜੀ, ਇਹ ਤਾਂ ਉਹਨੂੰ ਨੂੰ ਟਿਕਟਾਂ ਭੇਜ ਕੇ ਬੁਲਾਉਂਣਗੇ, ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਕਮੀ ਨਹੀਂ ਹੁੰਦੀ।

ਚੰਗਾ ਹੋਵੇ ਜੇ ਇਹ ਕਾਨਫਰੰਸਾਂ ਤੇ ਪੈਸੇ ਖਰਾਬ ਕਰਨ ਨਾਲੋਂ ਕਿਸੇ ਗਰੀਬ ਲੇਖਕ ਦੀ ਕਿਤਾਬ ਛਪਵਾ ਦਿਆ ਕਰਨ, ਪਰ ਮੇਰਾ ਦਾਅਵਾ ਹੈ ਫੇਰ ਇਹਨਾਂ ਕੋਲ ਫੰਡ ਇਕੱਠੇ ਨਹੀਂ ਹੁੰਦੇ। ਬੱਸ ਪ੍ਰਧਾਨਗੀ ਮੰਡਲਾਂ 'ਚ ਬੈਠਣ ਦੀ ਚੌਧਰ ਹੈ।

ਪੁੱਛਣ ਵਾਲਾ ਹੋਵੇ ਕਿ ਭਲਿਓ ਲੋਕੋ ਕਾਨਫਰੰਸਾਂ ਦਾ ਫਾਇਦਾ ਕੀ ਹੈ? ਤਨਦੀਪ ਜੀ, ਓਥੇ ਜਾ ਕੇ ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਸਭ ਪੇਪਰ ਲਿਖੇ ਤੇ ਧਰੇ ਧਰਾਏ ਰਹਿ ਜਾਂਦੇ ਹਨ, ਓਥੇ ਤਾਂ ਗੁੱਟ ਬਣ ਜਾਂਦੇ ਨੇ ਤੇ ਦਾਰੂ ਦਾ ਦੌਰ ਚਲਦਾ ਹੈ। ਜੇ ਮੈਂ ਵੱਧ-ਘੱਟ ਲਿਖ ਗਿਆ ਹੋਵਾਂ ਤਾ ਕਾਲਮ ਵਾਲੀ ਗੁਸਤਾਖੀ ਮਾਫ।

ਉਂਝ ਮਨਧੀਰ ਦੇ ਲਿਖਣ ਵਾਂਗ ਵੇਸਣ ਦੀ ਬਰਫੀ ਦੀ ਬੱਲੇ-ਬੱਲੇ ਹੋ ਗਈ ।

ਨਰਿੰਦਰਪਾਲ ਸਿੰਘ
ਯੂ.ਐੱਸ.ਏ.

ਤਨਦੀਪ 'ਤਮੰਨਾ' said...

ਦੋਸਤੋ! ਮਾਂਟ੍ਰੀਆਲ, ਕੈਨੇਡਾ ਤੋਂ ਅਨਾਮ ਜੀ ਦੀ ਮੇਲ 'ਚ ਭੇਜੀ ਟਿੱਪਣੀ ਹੂ-ਬ-ਹੂ ਪੋਸਟ ਕਰ ਰਹੀ ਹਾਂ। ਸ਼ੁਕਰੀਆ।
**********************************
ਪੰਜਾਬੀ ਕਾਨਫਰੰਸ ਤੇ ਵੇਸਣ ਖਾਊ ਲੇਖਕ

ਚੋਰ ਦਾ ਪੁੱਤ ਚੋਰ ਬਣਿਆ । ਬਾਪੂ ਨੇ ਨਸੀਹਤ ਦਿੱਤੀ ਕਿ ਪੁੱਤ ਮੰਦਰ ਕੋਲ਼ ਦੀ ਲੰਘਣ ਲੱਗਿਆਂ ਕੰਨਾਂ ਵਿੱਚ ਉਂਗਲ਼ਾਂ ਲੈ ਲੈਣੀਆਂ । ਵੇਖੀਂ ਕਿਤੇ ਕੋਈ ਚੰਗੀ ਗੱਲ ਕੰਨੀ ਨਾ ਪੈ ਜਾਵੇ ।ਇੱਕ ਦਿਨ ਮੰਦਰ ਕੋਲ਼ ਦੀ ਜਾਂਦਿਆਂ ਚੋਰ ਦੇ ਪੈਰ ‘ਚ ਕੰਡਾ ਲੱਗਿਆ ਉਹ ਕੰਨਾਂ ‘ਚੋਂ ਉਂਗਲ਼ਾਂ ਕੱਢ ਕੰਡਾ ਕੱਡਣ ਲੱਗਾ ਤਾਂ ਮੰਦਰ ਵਿੱਚੋਂ ਕਥਾ ਦੀ ਆਵਾਜ ਕੰਨੀ ਪਈ ਕਿ ਦੇਵੀ ਦੇਵਤਿਆਂ ਦਾ ਪ੍ਰਛਾਵਾਂ ਨਹੀਂ ਹੁੰਦਾ ।ਉਸ ਨੇ ਕੰਡਾ ਕੱਢ ਕੇ ਫੇਰ ਫਟਾਫਟ ਕੰਨੀ ਉਂਗਲ਼ਾਂ ਦੇ ਲਈਆਂ । ਦੇਵਨੇਤ ਇੱਕ ਦਿਨ ਉਹ ਫੜਿਆ ਗਿਆ ਰਾਜੇ ਦੇ ਸਿਪਾਹੀਆਂ ਬੜਾ ਮਾਰਿਆ ਕੁਟਿਆ ਪਰ ਉਹ ਟੱਸ ਤੋਂ ਮੱਸ ਨਾ ਹੋਇਆ ।ਕਿਸੇ ਸਿਆਣੇ ਦੱਸਿਆ ਕਿ ਚੋਰ ਦੇਵੀ ਮਾਤਾ ਦੇ ਭਗਤ ਹੁੰਦੇ ਨੇ ਤੁਸੀ ਕਿਸੇ ਔਰਤ ਨੂੰ ਦੇਵੀ ਮਾਤਾ ਬਣਾ ਕੇ ਦੇ ਸਾਹਮਣੇ ਲੈ ਆਉ ਘੱਟ ਤੋਂ ਘੱਟ ਇਹ ਆਪਣੇ ਇਸ਼ਟ ਅੱਗੇ ਤਾਂ ਝੂਠ ਨਹੀਂ ਬੋਲੇਗਾ।ਇਸੇ ਤਰਾਂ ਕੀਤਾ ਗਿਆ ।ਰਾਤ ਨੂੰ ਫਫੇਕੁਟਣੀ ਔਰਤ ਦੇਵੀ ਦੇ ਭੇਸ ਵਿਚ ਚੋਰ ਕੋਲ਼ ਆਈ ਬੋਲੀ ਪੁੱਤਰ ਤੂੰ ਮੇਰਾ ਭਗਤ ਹੈਂ ਤੈਨੂੰ ਇਹਨਾ ਲੋਕਾਂ ਬੜੇ ਤਸੀਹੇ ਦਿੱਤੇ ਮੈਨੂ ਸੱਚੋ ਸੱਚ ਦੱਸ ਤੂੰ ਚੋਰੀ ਕੀਤੀ ਹੈ ਕਿ ਨਹੀਂ ਮੈ ਇਹਨਾਂ ਨੂੰ ਬੜੀ ਸਜਾ ਦਿਆਂਗੀ ।ਇੱਕ ਵਾਰ ਤਾਂ ਮਾਤਾ ਬਣੀ ਔਰਤ ਨੂੰ ਦੇਖ ਚੋਰ ਦਾ ਮਨ ਵੀ ਪਿਘਲ਼ ਗਿਆ ਪਰ ਅਚਾਨਕ ਦੀਵੇ ਦੀ ਲੋਅ ਵਿੱਚ ਦੇਵੀ ਦਾ ਪ੍ਰਛਾਵਾਂ ਦੇਖ ਮੰਦਰ ਦੀ ਕਥਾ ਵਾਲ਼ੀ ਗੱਲ ਯਾਦ ਆ ਗਈ ।ਉਹ ਸੰਭਲ਼ ਗਿਆ , ਬੋਲਿਆ ਮਾਤਾ ਸ਼੍ਰੀ ! ਮੈਂ ਨਿਰਦੋਸ਼ ਹਾਂ ਮੈ ਚੋਰੀ ਨਹੀਂ ਕੀਤੀ ਕਿਰਪਾ ਕਰਲੇ ਮੈਨੂੰ ਬਚਾ ਲਉ । ਕਹਿੰਦੇ ਨੇ ਚੋਰ ਨੂੰ ਛੱਡ ਦਿੱਤ ਗਿਆ ਤੇ ਚੋਰ ਚੋਰੀ ਛੱਡ ਭਗਤ ਬਣ ਗਿਆ।

ਮੈਂ ਅਮਰਜੀਤ ਸਿੰਘ ਸਾਥੀ ਜੀ ਨੂੰ ਬੇਨਤੀ ਹੈ ਕਿ ਉਹ ਪੰਜਾਬੀ ਕਾਨਫਰੰਸ ਸਾਲ ਵਿੱਚ ਦੋ ਵਾਰ ਕਰਾਇਆ ਕਰਨ ਤੇ ਵੇਸਣ ਖਾਊ ਲੇਖਕ ਨੂੰ ਬੇਨਤੀ ਹੈ ਕਿ ਉਹ ਹਰ ਵਾਰ ਜਾਇਆ ਕਰੇ । ਵੇਸਣ ਦੀ ਬਰਫੀ ਖਾਣ ਵੇਲ਼ੇ ਕੰਨਾਂ ਵਿੱਚੋ ਉਂਗਲ਼ਾਂ ਕੱਢੇਗਾ ਤਾਂ ਸ਼ਾਇਦ ਕਿਸੇ ਲੇਖਕ , ਆਲੋਚਕ ਜਾਂ ਸਮੀਖਿਅਕ ਦੀ ਕੋਈ ਚੰਗੀ ਗੱਲ ਕੰਨੀ ਪੈ ਜਾਏ ।ਚੰਗਾ ਹੋਵੇਗਾ ਜੇ ਦੋ ਚਾਰ ਟੁਕੜੀਆਂ ਸੁਖਿੰਦਰ ਜੀ ਲਈ ਲੈ ਜਾਵੇ ਤਾਂ ਉਹ ਵੀ ਸਵਾਦ ਦੇਖ ਕੇ ਟੋਰਾਂਟੋ ਦੀ ਕਾਨਫਰੰਸ ਲਈ ਬਰਫੀ ਆਰਡਰ ਕਰ ਸਕਣ ।
ਖਿਮਾਂ ਸਹਿਤ
ਅਨਾਮ

ਸੁਖਿੰਦਰ said...

I am still waiting for the Vesan Barfi. Nobody has sent it to me yet. If it has gone to the address of Tamanna, she should better redirect it to me.
With best wishes for all the readers of my write up: 'Vesan Dee Barfi'.
Sukhinder
Editor: SANVAD
Email:poet_sukhinder@hotmail.com

جسوندر سنگھ JASWINDER SINGH said...

Sukhinder ji main socheya shaid vesan pasand karan vala lekhak hi lai javega par je us me nahi bheji ta main bhej deyaga . Par mere kol tamana ji da address nahi hai .tusi vesan khau lekhak di birti nu aapni suchaji kalam de rahi Sade naal sanjha kita is lyee aap ji da dhanvaad .