ਕਰਤਾਰ ਸਿੰਘ ਦੁੱਗਲ ਜਦੋਂ ਵੀ ਕੋਈ ਨਵੀਂ ਕਿਤਾਬ ਲਿਖਦਾ, ਕਿਸੇ ਵੱਡੇ ਆਦਮੀ ਨੂੰ ਭੇਂਟ ਕਰਦਾ। ਆਪਣੇ ਨਾਂ ਦੇ ਪਿੱਛੇ ਐਮ.ਏ. ਜ਼ਰੂਰ ਲਿਖਦਾ। ‘ਸਵੇਰ ਸਾਰ’, ‘ਪਿੱਪਲ ਪੱਤੀਆਂ’, ‘ਟੋਏ ਟਿੱਬੇ’, ਦੇ ਮੁੱਢ ਵਿਚ ਉਸ ਨੇ ਆਪਣਾ ਨਾਂ ਇਉਂ ਲਿਖਿਆ:
ਕਰਤਾ: ਕਰਤਾਰ ਸਿੰਘ ਦੁੱਗਲ
ਐਮ.ਏ. (ਅੰਗਰੇਜ਼ੀ)
ਆਨਰਜ਼ (ਪੰਜਾਬੀ)
.........
ਇਕ ਦਿਨ ਮੈਂ ਪੁੱਛਿਆ, “ ਕੀ ਕਰਤਾਰ ਸਿੰਘ ਦੁੱਗਲ ਕਾਫ਼ੀ ਨਹੀਂ ?”
.........
ਉਸ ਉੱਤਰ ਦਿੱਤਾ, “ ਨਹੀਂ! ਕਿਉਂ ਜੋ ਪੰਜਾਬੀ ਵਿਚ ਤਿੰਨ ਸੌ ਕਰਤਾਰ ਸਿੰਘ ਹਨ ਤੇ ਛੀ ਸੌ ਦੁੱਗਲ। ਐਮ.ਏ. ਲਿਖਣਾ ਜ਼ਰੂਰੀ ਹੈ।”
.........
ਮੈਂ ਆਖਿਆ, “ ਏਸੇ ਪੰਜਾਬ ਵਿਚ ਕੋਈ ਛੀ ਹਜ਼ਾਰ ਐਮ.ਏ. ਹਨ।”
........
ਉਹ ਝਟ ਬੋਲਿਆ, “ ਪਰ ਕਰਤਾਰ ਸਿੰਘ ਦੁੱਗਲ ਤਾਂ ਇੱਕੋ ਹੈ ਨਾ?”
...........
ਮੈਂ ਜਵਾਬ ਦਿੱਤਾ, “ ਜੇ ਤੂੰ ਏਸ ਰਫ਼ਤਾਰ ਨਾਲ਼ ਕਹਾਣੀਆਂ ਲਿਖਦਾ ਰਿਹਾ ਤਾਂ ਹੌਲ਼ੀ-ਹੌਲ਼ੀ ਪੰਜਾਬੀ ਵਿਚ ਦੁੱਗਲ ਵੀ ਇੱਕੋ ਹੀ ਹੋਵੇਗਾ। ਫਿਰ ਨਾ ‘ਕਰਤਾਰ ਸਿੰਘ’ ਦੀ ਲੋੜ ਪਵੇਗੀ, ਨਾ ‘ਐਮ.ਏ.’ ਦੀ।”

No comments:
Post a Comment