ਕੱਲ੍ਹ ਸਰੀ 'ਚ ਉਰਦੂ ਲੇਖਕਾਂ ਦੀ ਐਸੋਸੀਏਸ਼ਨ ਦੀ ਮੀਟਿੰਗ 'ਚ ਜਾਣ ਦਾ ਮੌਕਾ ਮਿਲ਼ਿਆ, ਇੰਝ ਕਹਿ ਲਓ ਮੈਂ ਡੈਡੀ ਜੀ ਬਾਦਲ ਸਾਹਿਬ ਨਾਲ਼ ਕੀਤਾ ਵਾਅਦਾ ਪੁਗਾਇਆ ਕਿ ਵਾਰੀ-ਵਾਰੀ ਸਰੀ ‘ਚ ਹੁੰਦੀਆਂ ਸਾਰੀਆਂ ਅਦਬੀ ਮੀਟਿੰਗਾਂ ਘੱਟੋ-ਘੱਟ ਇਕ-ਇਕ ਵਾਰੀ ਤਾਂ ਜ਼ਰੂਰ ਅਟੈਂਡ ਕਰਾਂਗੀ। ਰੈਸਟੋਰੈਂਟ 'ਚ ਦਾਖ਼ਿਲ ਹੁੰਦਿਆਂ ਡਾਇਰੈਕਟਰਜ਼ ਦੀ ਮੀਟਿੰਗ ਚੱਲ ਰਹੀ ਸੀ। ਅਸੀਂ ਚੁੱਪ-ਚਾਪ ਦੂਸਰੇ ਟੇਬਲ 'ਤੇ ਬੈਠ ਗਏ ਕਿ ਇਸ ਮੀਟਿੰਗ 'ਚ ਕੋਈ ਵਿਘਨ ਨਾ ਪਵੇ। ਮੀਟਿੰਗ ਤੋਂ ਬਾਅਦ ਲੇਖਣੀ ਦੀਆਂ ਵੱਖ-ਵੱਖ ਸਿਨਫ਼ਾਂ 'ਤੇ ਵਰਕਸ਼ਾਪ ਸ਼ੁਰੂ ਹੋਣੀ ਸੀ। -----
ਕੋਈ ਗੱਲ ਚੱਲੀ ਤਾਂ ਅਚਾਨਕ ਡਾਇਰੈਕਟਰ ਦੇ ਅਹੁਦੇ 'ਤੇ ਸੁਸ਼ੋਭਿਤ ਇਕ ਬੀਬੀ ਪੰਜਾਬੀ 'ਚ ਬੋਲੀ; " ਹਾਂ ਜੀ ਮੈਨੂੰ ਪਤੈ ਕਿ ਮਰਸੀਆ, ਕਿਸੇ ਦੀ ਤਾਰੀਫ਼ ਕਰਨ ਲਈ ਲਿਖਿਆ ਜਾਂਦਾ ਹੈ। ਹੈ ਨਾ?"
..........
ਮੇਰਾ ਦਿਲ ਤਾਂ ਕੀਤਾ ਸੀ ਕਿ ਪੁੱਛਾਂ ਕਿ .. “ਬੀਬੀ ਜੀ! ਜੇ ਮਰਸੀਆ ਤਾਰੀਫ਼ ਕਰਨ ਲਈ ਲਿਖਿਆ ਜਾਂਦੈ ਤਾਂ ਕਸੀਦਾ ਕਦੋਂ ਲਿਖਿਆ ਜਾਂਦੈ..??” ਪਰ ਜਵਾਬ ਮੈਨੂੰ ਪਤਾ ਸੀ ਏਸੇ ਕਰਕੇ ਚੁੱਪ ਰਹੀ। ਡਾਇਰੈਕਟਰ ਬੀਬੀ ਜੀ ਨੇ ਹੈਰਾਨ ਹੋ ਕੇ ਆਖਣਾ ਸੀ... “ ਕੁੜੀਏ! ਹੋਸ਼ ਕਰ ‘ਕਸੀਦਾ’ ਲਿਖਿਆ ਨਹੀਂ, ਕੱਢਿਆ ਜਾਂਦਾ ਹੈ..।”
ਅਸ਼ਕੇ ਜਾਈਏ !!




6 comments:
ਤਨਦੀਪ ਜੀ ਤੁਸੀਂ ਕਹਿਣਾ ਸੀ ਜੇ ਤਾਰੀਫ਼ ਕਰਵਾਉਣ ਦਾ ਏਨਾ ਹੀ ਸ਼ੌਂਕ ਹੈ ਤਾਂ ਮੈਂ ਤੁਹਾਡੇ ੨-੪ ਮਰਸੀਏ ਨਾ ਪੜ੍ਹ ਜਾਵਾਂ .
ਤਨਦੀਪ ਜੀ ! ਦੇਖਿਓ ਕਿਤੇ ਇਸ ਬੀਬੀ ਨੂੰ ਵਿਆਹ 'ਤੇ ਨਾ ਭੇਜ ਦਿਓ....
No wonders, she is a director after all.
ਤਨਦੀਪ ਜੀ,ਐਨਾ ਸੱਚ ਲਿਖੋਗੇ ਤਾਂ ਕਨੇਡਾ ਵਾਲੇ ਡਰਨ ਲੱਗ ਜਾਣਗੇ। ਉਂਞ ਵੇਖੋ ਨਾ, ਉਸ ਬੀਬੀ ਨੂੰ ਪੋਇਟਰੀ ਦਾ ਅਥਾਹ ਗਿਆਨ ਹੈ ਐਵੇਂ ਤਾਂ ਨਹੀਂ ਡਾਇਰੈਕਟਰ ਬਣਾਈ ਹੋਣੀ। ਵਿਚਾਰੀ ਨੇ ਮਰਸੀਏ ਦਾ ਮਰਸੀਆ ਪੜ੍ਹਤਾ।
ਤੁਹਾਡਾ ਹਿਤੂ
ਸੁਰ ਖ਼ੁਆਬ
"ਐਨਾ ਸੱਚ" ਤੋਂ ਮੈਨੂੰ ਕੁਝ ਯਾਦ ਆ ਗਿਆ। ਜਦ ਮੈਂ ਬੀ ਐੱਡ ਕਰ ਰਿਹਾ ਸਾਂ ਤਾਂ ਬੇਬਾਕੀ ਨਾਲ਼ ਗੱਲ ਕਹਿਣ ਦੀ ਆਦਤ ਨੂੰ ਵੇਖਦਿਆਂ ਮੁੰਡੇ ਕੁੜੀਆਂ ਪਾਤਰ ਸਾਹਿਬ ਦਾ ਸ਼ੇਅਰ ਅਕਸਰ ਹੀ ਆਖ ਦਿੰਦੇ:
ਐਨਾ ਸੱਚ ਨਾ ਬੋਲ ਕਿ 'ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਵਣ ਲਈ
ਮੈਂ ਹੱਸ ਕੇ ਆਖ ਦਿੰਦਾ :
ਮੈਂ ਆਪਣੀ ਜ਼ਿੰਦਗੀ ਵਿੱਚ ਏਨਾ ਕੁ ਝੂਠ ਤਾਂ ਬੋਲ ਹੀ ਲਿਆ ਹੈ ਕਿ ਮੇਰੇ ਮਰਨ 'ਤੇ ਮਾਣ ਕਰਨ ਜੋਗਾ 'ਕੱਠ ਤਾਂ ਹੋ ਹੀ ਜਾਵੇਗਾ।
ਤਨਦੀਪ ਨੂੰ ਹੋ ਸਕਦਾ ਸੋਚਣਾ ਪਵੇ।
ਸਤਿਕਾਰਤ ਹਰਪਾਲ ਜੀ, ਜਸਵਿੰਦਰ ਜੀ, ਸੁਰ ਖ਼ੁਆਬ ਜੀ ਤੇ ਜਗਜੀਤ ਜੀ...ਤੁਹਾਡੀ ਮਸ਼ਕੂਰ ਹਾਂ ਜਿਨ੍ਹਾਂ ਨੇ ਡਾਇਰੈਕਟਰ ਬੀਬੀ ਦੁਆਰਾ ਕੀਤੀ ਮਰਸੀਏ ਦੀ ਵਿਆਖਿਆ ਨੂੰ ਏਨਾ ਪਸੰਦ ਕੀਤਾ ਹੈ। ਇਹਦਾ ਸਿਹਰਾ ਯਕੀਨਨ ਉਸੇ ਬੀਬੀ ਨੂੰ ਜਾਂਦਾ ਹੈ :)
ਜਗਜੀਤ ਜੀ! ਤੁਸੀਂ ਵੀ ਆਖਣਾ ਕਿ ਪਹਿਲੀ ਵਾਰ ਮੀਟਿੰਗ 'ਚ ਗਈ ਤੇ ਆ ਕੇ ਤਵਾ ਲਾ ਦਿੱਤਾ...ਏਸ ਸੰਦਰਭ 'ਚ ਪਾਤਰ ਸਾਹਿਬ ਦਾ ਸ਼ਿਅਰ ਇੰਜ ਜ਼ਿਆਦਾ ਢੁਕੇਗਾ ਕਿ....
"...ਏਨਾ ਸੱਚ ਨਾ ਬੋਲ ਕਿ 'ਕੱਲੀ ਰਹਿ ਜਾਵੇਂ,
ਚਾਰ ਕੁ ਲੇਖਕ ਤਾਂ ਛੱਡ ਲੈ ਕਿਤਾਬ ਰਿਲੀਜ਼ ਲਈ..."
ਕਿਉਂਕਿ ਜੇ ਇਹੀ ਹਾਲ ਰਿਹਾ ਤਾਂ ਜਦੋਂ ਵੀ ਮੇਰੀ ਕਿਤਾਬ ਰਿਲੀਜ਼ ਹੋਈ, ਵੈਨਕੂਵਰ/ਸਰੀ ਦੇ ਲੇਖਕ ਉੱਥੇ ਭਾਲ਼ੇ ਨ੍ਹੀਂ ਥਿਆਉਣੇ...ਖ਼ਾਸ ਤੌਰ 'ਤੇ ਬੀਬੀਆਂ...:)ਹੁਣ ਤੱਕ ਤਾਂ ਉਹ ਮੈਨੂੰ ਬੜੇ ਪਿਆਰ ਨਾਲ਼ ਸੱਦਦੇ ਸੀ, ਪਰ ਹੁਣ ਆਖਿਆ ਕਰਨਗੇ ਕਿ ਬਾਦਲ ਸਾਹਿਬ! ਤਮੰਨਾ ਨੂੰ ਘਰੇ ਹੀ ਛੱਡ ਆਇਓ!!
ਵਾਰ-ਵਾਰ ਅੰਗਰੇਜ਼ੀ ਦੀ ਇੱਕੋ ਕਹਾਵਤ ਯਾਦ ਆਉਂਦੀ ਹੈ ਕਿ:
A little knowledge is a dangerous thing.
ਸਭ ਦੋਸਤਾਂ ਦਾ ਇਕ ਵਾਰੀ ਫੇਰ ਧੰਨਵਾਦ!
ਅਦਬ ਸਹਿਤ
ਤਨਦੀਪ
Post a Comment