
........
ਹਾਜ਼ਿਰ ਲੋਕਾਂ ਨੇ ਉਸ ਤੋਂ ਕਿਸੇ ਕਾਵਿ-ਨਾਟਕ ਦਾ ਕੋਈ ਅੰਸ਼ ਸੁਣਾਉਣ ਦੀ ਮੰਗ ਕੀਤੀ ਤਾਂ ਮੋਜਯੈਸਕਾ ਨੇ ਕਿਹਾ, “ ਅਸਲ ਵਿਚ ਮੰਚ, ਰੌਸ਼ਨੀ, ਸੰਗੀਤ ਆਦਿ ਦੀ ਮੱਦਦ ਤੋਂ ਬਗੈਰ, ਪੂਰਾ ਮਾਹੌਲ ਨਾ ਹੋਣ ਸਕਣ ਕਰਕੇ ਡਾਇਲਾਗ ਡਲਿਵਰੀ ਵੇਲ਼ੇ ਮੇਰੀ ਯਾਦਾਸ਼ਤ ਦੀ ਰੇਲ ਪਟੜੀਓਂ ਲਹਿ ਜਾਂਦੀ ਹੈ, ਸੋ ਛੱਡੋ ਪਰੇ, ਐਵੇਂ ਬੇਰਸੀ ਹੋਵੇਗੀ।”
........
ਲੋਕ ਨਾ ਹੀ ਮੰਨੇ ਤਾਂ ਉਸਨੇ ਕਿਹਾ, “ ਠੀਕ ਹੈ ਮੈਂ ਆਪਣੀ ਪੋਲਿਸ਼ ਭਾਸ਼ਾ ਵਿਚ ਹੀ ਕਿਸੇ ਨਾਟਕ ਦਾ ਕੋਈ ਅੰਸ਼ ਸੁਣਾ ਦਿੰਦੀ ਆਂ।”
.......
ਜਦੋਂ ਉਹ ਗਾਉਣ ਲੱਗੀ ਤਾਂ ਲੋਕ ਕੀਲੇ ਗਏ, ਸਮਾਪਤੀ ਤੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ਼ ਹਾਲ ਗੁੰਜਾ ਦਿੱਤਾ। ਹਾਜ਼ਿਰ ਲੋਕਾਂ ‘ਚੋਂ ਕਿਸੇ ਨੇ ਉਸ ਪੋਲਿਸ਼ ਨਾਟਕ ਦਾ ਨਾਂ ਪੁੱਛਿਆ ਜਿਸ ਵਿਚੋਂ ਉਸਨੇ ਅੰਸ਼ ਸੁਣਾਇਆ ਸੀ ਤਾਂ ਮੋਜਯੈਸਕਾ ਨੇ ਮੁਸਕਰਾ ਕੇ ਕਿਹਾ, “ਅਸਲ ਵਿਚ ਮੈਂ ਆਪਣੀ ਪੋਲਿਸ਼ ਭਾਸ਼ਾ ਵਿਚ ਸੁਰ, ਤਾਲ ਬੱਧ ਲੈਅ ਵਿਚ ਤੁਹਾਨੂੰ ਇਕ ਤੋਂ ਸੌ ਤੱਕ ਦੀ ਗਿਣਤੀ ਹੀ ਸੁਣਾਈ ਹੈ।”
........
ਲੋਕ ਹੈਰਾਨ ਹੋ ਕੇ ਏਧਰ-ਓਧਰ ਝਾਕਣ ਲੱਗੇ।

1 comment:
Wah.........Sidhu sahib...
Post a Comment