------
ਕੈਨੇਡਾ ਵਸਦੇ ਇਕ ਲੇਖਕ ‘ਨੱਥਾ ਸਿੰਘ ਮਸ਼ਹੂਰ’ ਨੂੰ ਉਸਦੇ ਜੀਵਨ ਅਤੇ ਲੇਖਣੀ ਬਾਰੇ ਇਕ ਅਖ਼ਬਾਰ ਦੇ ਪੱਤਰਕਾਰ ਨੇ ਕੁਝ ਸਵਾਲ ਪੁੱਛੇ:
ਪੱਤਰਕਾਰ: - ” ਨੱਥਾ ਸਿੰਘ ਜੀ ਤੁਸੀਂ ਲਿਖਣਾ ਕਦੋਂ ਤੇ ਕਿਵੇਂ ਸ਼ੁਰੂ ਕੀਤਾ?”
ਨੱਥਾ ਸਿੰਘ - ” ਮੈਨੂੰ ਜੀ...ਲਿਖਣ-ਲੁਖਣ ਬਾਰੇ ਕੀ ਪਤਾ ਸੀ......ਬਸ ਦੋ ਕੁ ਸਾਲ ਪਹਿਲਾਂ ਖੇਤਾਂ ‘ਚ ਬੇਰੀਆਂ ਤੋੜਨ ਤੋਂ ਵਿਹਲਾ ਸੀ ਇਕ ਦਿਨ ਘੁੰਮਦਾ-ਘੁਮਾਉਂਦਾ ਡਾਲਰ ਸਟੋਰ**** ‘ਚ ਚਲਾ ਗਿਆ। ਉੱਥੇ ਹੋਰ ਤਾਂ ਮੇਰੇ ਮਤਲਬ ਦਾ ਕੁਝ ਹੈ ਨਹੀਂ ਸੀ.....ਇਕ ਕਾਪੀ ਖ਼ਰੀਦਣ ਲਈ ਚੁੱਕ ਲਈ। ਕੈਸ਼ੀਅਰ ਕਹਿਣ ਲੱਗਾ..... ਬਾਬਾ ਜੀ! ‘ਕੱਲੀ ਕਾਪੀ ਦਾ ਕੀ ਕਰੋਗੇ....ਆਹ ਪੈੱਨ ਵੀ ਡਾਲਰ ਦਾ ਈ ਆ.....ਲੈ ਜਾਓ......ਮੈਂ ਪੈੱਨ ਵੀ ਲੈ ਆਇਆ.....
.............
ਪੱਤਰਕਾਰ: - ਉਹ ਤਾਂ ਠੀਕ ਆ..ਪਰ ਮੇਰਾ ਸਵਾਲ ਸੀ ਤੁਸੀਂ ਲਿਖਣਾ ਕਿਵੇਂ ਤੇ ਕਦੋਂ ਸ਼ੁਰੂ ਕੀਤਾ?
ਨੱਥਾ ਸਿੰਘ - “....ਉਹੀ ਤਾਂ ਦੱਸਦਾਂ ਜੀ..... ਹਫ਼ਤਾ ਕੁ ਕਾਪੀ-ਪੈੱਨ ਸਾਹਮਣੇ ਪਏ ਰਹੇ....ਹੋਰ ਕੁਝ ਕਰਨ ਨੂੰ ਹੈ ਨਹੀਂ ਸੀ...ਇਕ ਦਿਨ ਸੋਚਿਆ ਬਈ ਚਲੋ ਚਾਰ ਅੱਖਰ ਝਰੀਟ ਲੈਂਦੇ ਆਂ.....ਬਸ ਜੀ ਚਾਰ ਅੱਖਰ ਝਰੀਟੇ ਤੇ ਥੋਡੇ ਆਲ਼ੇ ਵਰਗੇ ਵੀਹਾਂ ਅਖ਼ਬਾਰਾਂ ‘ਚ ਧੜਾਧੜ ਛਪਣ ਲੱਗਿਆ..... ਬਸ ਜੀ ਏਦਾਂ ਮੇਰੀ ਲੇਖਣੀ ਦੀ ਸ਼ੁਰੂਆਤ ਡਾਲਰ ਸਟੋਰ ਤੋਂ ਹੋਈ....... ਮੈਂ ਡਾਲਰ ਸਟੋਰ ਵਾਲ਼ਾ ਲੇਖਕ ਆਂ...”
********
( **** ਕੈਨੇਡਾ-ਅਮਰੀਕਾ ਦੇ ਡਾਲਰ ਸਟੋਰਾਂ ‘ਤੇ ਘਰ ਦੀ ਵਰਤੋਂ ‘ਚ ਆਉਣ ਵਾਲ਼ੀਆਂ ਚੀਨ ਦੀਆਂ ਬਣੀਆਂ ਚੀਜ਼ਾਂ ਡਾਲਰ-ਡਾਲਰ ਨੂੰ ਵਿਕਦੀਆਂ ਹਨ....:)