ਇਕ ਦਿਨ ਇਮਰੋਜ਼ ਆਰਸੀ ਦੇ ਭਾਪਾ ਪ੍ਰੀਤਮ ਸਿੰਘ ਜੀ ਦੇ ਘਰ ਗਏ, ਤਾਂ ਉੱਥੇ ਪ੍ਰੀਤਲੜੀ ਦਾ ਐਡੀਟਰ ਨਵਤੇਜ ਸਿੰਘ ਵੀ ਬੈਠਾ ਹੋਇਆ ਸੀ।
.........
ਇਮਰੋਜ਼ ਨੇ ਉਹਨਾਂ ਨੂੰ ਛੇੜਦਿਆਂ ਆਖਿਆ, “ ਰੱਬ ਖ਼ੈਰ ਕਰੇ! ਅੱਜ ਤਾਂ ਏਥੇ ਦੋ ਦੋ ਐਡੀਟਰ ਖਲੋਤੇ ਹੋਏ ਨੇ।”
........
ਨਵਤੇਜ ਸਿੰਘ ਨੇ ਕੁਝ ਨਹੀਂ ਆਖਿਆ, ਪਰ ਭਾਪਾ ਪ੍ਰੀਤਮ ਸਿੰਘ ਜੀ ਕਹਿਣ ਲੱਗੇ, “ ਬਈ! ਮੈਂ ਕਾਹਦਾ ਐਡੀਟਰ ਹਾਂ, ਮੈਂ ਤਾਂ ਐਵੇਂ ਕੰਮ ਚਲਾਊ ਐਡੀਟਰ ਹਾਂ।”
.........
ਇਮਰੋਜ਼ ਵੀ ਹਾਜ਼ਰ-ਜਵਾਬ ਸੀ। ਹੈਰਾਨ ਹੋ ਕੇ ਆਖਣ ਲੱਗੇ, “ ਪਰ ਭਾਪਾ ਜੀ! ਤੁਸੀਂ ‘ਆਰਸੀ’ ਦੇ ਟਾਈਟਲ ਤੇ ਤਾਂ ਕਦੇ ਨਹੀਂ ਲਿਖਿਆ – ‘...ਕੰਮ ਚਲਾਊ ਐਡੀਟਰ....’??”
No comments:
Post a Comment