Friday, March 6, 2009

ਸੁਰਿੰਦਰ ਸੋਹਲ - ਉਮਰ ਦਾ ਲਿਹਾਜ਼ ਕਿ ਭੁਲੱਕੜ?

ਪੰਜਾਬੀ ਸ਼ਾਇਰ ਗੁਰਚਰਨ ਰਾਮਪੁਰੀ 80 ਸਾਲਾਂ ਦਾ ਹੋ ਗਿਆ। ਇਹ ਗੱਲ ਕੁਝ ਸਾਲ ਪਹਿਲਾਂ ਦੀ ਹੈ। ਇਕ ਦਿਨ ਉਸਦੇ ਘਰ ਕੋਈ ਮਹਿਮਾਨ ਆਇਆ। ਉਹ ਗੱਲਾਂ ਕਰਦੇ ਰਹੇ ਤੇ ਮਹਿਮਾਨ ਨੇ ਕਿਹਾ,”ਰਾਮਪੁਰੀ ਸਾਹਿਬ, ਕੋਈ ਕਵਿਤਾ ਸੁਣਾਓ।”

ਰਾਮਪੁਰੀ ਨੇ ਕਿਹਾ, “ਮੈਂ ਰਤਾ ਕਿਤਾਬ ਲੈ ਲਵਾਂ। ਉਮਰ ਦਾ ਲਿਹਾਜ਼ ਹੈ, ਚੀਜ਼ਾਂ ਭੁੱਲ ਜਾਂਦੀਆਂ ਨੇ।”

ਕੋਲ ਬੈਠੀ ਪਤਨੀ ਨੇ ਟੂਣਾ ਲਾਇਆ, “ਰਹਿਣ ਦਿਓ ਜੀ, ਮੈਂ ਤੁਹਾਡੀ ਯਾਦਾਸ਼ਤ ਪੱਚੀ ਸਾਲ ਦੀ ਉਮਰ ਵਿਚ ਵੀ ਦੇਖੀ ਐ।”

(ਗੁਰਚਰਨ ਰਾਮਪੁਰੀ ਦੀ ਜ਼ੁਬਾਨੀ)




No comments: