
ਬਿਲ ਆਇਆ, ਅਠਾਰਾਂ ਰੁਪਏ। ਦਸ-ਦਸ ਦੇ ਦੋ ਨੋਟ ਬੈਰੇ ਦੀ ਪਲੇਟ ‘ਚ ਧਰਨ ਲੱਗਿਆ ਉਹਨੂੰ ਵਾਕਈ ਤਕਲੀਫ਼ ਹੋ ਰਹੀ ਸੀ। ਕਹਿਣ ਲੱਗਾ, “ ਇੱਕ-ਇੱਕ ਪਿਆਲਾ ਚਾਹ ਦਾ ਪੀਤਾ ਏ ਤੇ ਇੱਕ-ਇੱਕ ਬੁਰਕੀ ਦੀ ਸੈਂਡਵਿਚ। ਤੇ ਅਠਾਰਾਂ ਰੁਪਏ...! ਹੈ ਨਾ ਲੁੱਟ?”
ਇੱਕ ਵਾਰੀ ਉਹਨੇ ਰਾਮਾਕ੍ਰਿਸ਼ਨਾ ਤੋਂ ਇੱਕ ਕਿਤਾਬ ਖਰੀਦੀ। ਤਿੰਨ ਸੌ ਦੇ ਕਰੀਬ ਸੀ। ਬਿਲ ‘ਤੇ ਉਹਨੇ ਸਾਈਨ ਕੀਤੇ। ਬਿਲ ਵਿੱਚੋਂ ਉਹਦਾ ਖ਼ਾਸ ਡਿਸਕਾਊਂਟ ਵੀ ਕੱਟਿਆ ਹੋਇਆ ਸੀ..ਤਾਂ ਵੀ ਉਹਨੂੰ ਤਕਲੀਫ਼ ਹੋਈ।
“ਦੱਸੋ ਹੁਣ ਅੱਧੇ ਮਹੀਨੇ ਦੀ ਮੇਰੀ ਤਨਖ਼ਾਹ ਤਾਂ ਗਈ !” ਉਹ ਐਕਟਿੰਗ ਨਹੀਂ ਸੀ ਕਰ ਰਿਹਾ, ਵਾਕਈ ਪਰੇਸ਼ਾਨ ਸੀ। ਫੇਰ ਕਿਤਾਬ ਨੂੰ ਉਹਨੇ ਉਲਟ-ਪੁਲਟ ਕੇ ਵੇਖਿਆ, “ਹੈਂ! ਇਹ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੈਸ ਦੀ ਏ? ਲਓ! ਮੈਂ ਤੇ ਆਪਣਾ ਨੁਕਸਾਨ ਕਰਵਾ ਲਿਆ। ਓਥੇ ਮੇਰੇ ਜਵਾਈ ਨੇ ਤਾਂ ਮੈਨੂੰ ਚਾਲ੍ਹੀ-ਪੰਜਾਹ ਰੁਪਏ ਹੋਰ ਡਿਸਕਾਊਂਟ ਲੈ ਦੇਣਾ ਸੀ...!”

No comments:
Post a Comment