
----
ਰਾਹ ਵਿਚ ਜਦੋਂ ਦਾਰੂ ਚੜ੍ਹ ਗਈ ਤਾਂ ਬੱਸ ਖਲ੍ਹਾਰ ਕੇ ਇਕ ਰੁੱਖ ਥੱਲੇ ਲੰਮਾ ਪੈ ਗਿਆ ਕਿ ਨਸ਼ਾ ਉਤਰੂ ਤਾਂ ਤੁਰੂੰ। ਸ਼ਰਾਬੀ ਹੋਇਆਂ ਹੋਰ ਕੋਈ ਜਾਹ ਜਾਂਦੀਏ ਹੋ ਜੇ। ਓਧਰ ਜੰਜ ਲੇਟ ਹੋਈ ਜਾਵੇ। ਬੜੀ ਮੁਸ਼ਕਲ ਨਾਲ ਉਠਾਇਆ ਤਾਂ ਇਕ ਅੰਗਰੇਜ਼ੀ ਦੇ ਠੇਕੇ ਮੂਹਰੇ ਫੇਰ ਬੱਸ ਰੋਕ ਕੇ ਕਹਿੰਦਾ, “ਨਸ਼ਾ ਟੁੱਟ ਗਿਆ, ਲਿਆਓ ਬੋਤਲ, ਤਾਂ ਅਗੇ ਚੱਲੂੰ ।”
----
ਜੰਜ ਤਾਂ ਲੇਟ ਹੋਣੀ ਈ ਸੀ। ਰਾਤੀਂ ਹੋਰ ਪੀ ਕੇ ਉਲਟੀਆਂ ਕਰਦਾ ਰਿਹਾ ਤੇ ਅਗਲੇ ਦਿਨ ਤੁਰਨ ਤੋਂ ਪਹਿਲਾਂ ਕਹਿੰਦਾ, “ਮੈਂ ਤਾਂ ਸੌ ਦਾ ਨੋਟ ਦੇਵੋਗੇ ਤਾਂ ਉਠਾਂਗਾ, ਹਾਲੇ ਮੈਂ ਹੋਰ ਸੌਣਾ ਹੈ।”
ਪਾਲੀ ਕਹਿਣ ਲੱਗਾ, “ ਯਾਰੋ! ਜੰਜ ਦਾ ਲਾੜਾ ਮੈਂ ਕਾਹਦਾ ਹੋਇਆ, ਲਾੜਾ ਤਾਂ ਇਹ ਡਰਾਈਵਰ ਈ ਹੋਇਆ।”
4 comments:
ਸ਼ੁਕਰ ਏ ਤੇ ਸ਼ੁਭ ਸ਼ਗਨ ਦੀ ਗੱਲ ਏ ਕਿ ਮਿੱਸਟਰ ਮੋਮੀ ਜੀ ਨੇ ਨਵੀਂ ਸ਼ੈਅ ਪੇਸ਼ ਕੀਤੀ ਏ, ਨਹੀਂ ਤੇ ਪਹਿਲੀਆਂ ਸਰਗੋਸ਼ੀਆਂ ਤਾਂ ਪੜ੍ਹ ਪੜ੍ਹ ਕੇ ਅੱਕ ਗਏ ਸਾਂ ਕਿਉਂਕਿ ਉਨ੍ਹਾਂ ਵਿੱਚ ਰੀਸਾਈਕਿਲੰਗ ਦੀ ਮਾਤਰਾ ਘਣੀ ਹੁੰਦੀ ਸੀ।
ਪੰਜਾਬੀ ਭਾਸ਼ਾ ਉੱਤੇ, ਬੇਸ਼ੱਕ, ਮੋਮੀ ਜੀ ਦੀ ਪਕੜ ਪੀਡੀ ਤੇ ਪੱਕੀ ਹੁੰਦੀ ਹੈ, ਇਹ ਅੰਸ਼ ਮੋਮੀ ਜੀ ਦੀ ਲਿਖਤ ਨੂੰ ਪਕਿਆਈ ਬਖ਼ਸ਼ਦਾ ਹੈ ਤੇ ਪੜ੍ਹਣਯੋਗ ਬਣਾਉਂਦਾ ਹੈ। ਪੰਜਾਬੀ ਦਾ ਮੁਹਾਵਰਾ ਅਤੇ ਇਸ ਸਮਝ ਤੇ ਵਰਤੋਂ ਮੋਮੀ ਜੀ ਦੀ ਵਿਲੱਖਣ ਪਰਾਪਤੀ ਹੈ। ਇਸ ਪੱਖੋਂ ਉਹ ਵਧਾਈ ਦੇ ਪਾਤਰ ਹਨ। ਢੁਕਵੀਂ ਸ਼ੈਲੀ ਵਿੱਚ ਪਾਠਕਾਂ ਦਾ ਦਿਲ ਲਾਈ ਰੱਖਣਾ ਉਨ੍ਹਾਂ ਦਾ ਖ਼ਾਸਾ ਹੈ ਤੇ ਇਸ ਟੁਕੜੀ ਵਿੱਚ ਇਸ ਕਲਾ ਦਾ ਪ੍ਰਤੀਨਿੱਧ ਨਮੂੰਨਾ ਮੌਜੂਦ ਹੈ। ਉਮੀਦ ਕਰਦੇ ਹਾਂ ਕਿ ਅੱਗੋਂ ਤੋਂ ਉਹ ਇਸ ਅਨੂਠੀ ਕਲਾ ਦੀਆਂ ਤਾਜ਼ਾ ਅਤੇ ਅਛੂਤੀਆਂ ਟੁਕੜੀਆਂ ਪੇਸ਼ ਕਰਦੇ ਰਹਿਣਗੇ!
ਬਲਰਾਜ ਚੀਮਾ
ਸਤਿਕਾਰਤ ਚੀਮਾ ਸਾਹਿਬ! ਬਲੌਗ ਤੇ ਫੇਰੀ ਪਾਉਂਣ ਲਈ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
Cheema ਸਿਹਬ ਈਦਾ ਨਾ ਕਹੋ | ਬਾਕੀ ਮੋਮਬਤਿਆ ਵੀ ਬਹੋਤ ਗਜਬ ਨੇ | ਬਹੋਤ ਵਦੀਆ ਬਲੋਗ ਲਗਾ
Post a Comment