
- ਮੇਰਾ ਮਤਲਬ ਹੈ ਕਿ ਇਹ ਮੇਰਾ ਨੰਬਰ ਹੈ। ਤੁਸੀਂ ਜਿਹੜਾ ਡਾਇਲ ਕੀਤਾ ਹੈ ਇਹ ਉਹ ਨਹੀਂ ਹੈ।
? - ਮੈਂ ਤਾਂ ਇਹੋ ਡਾਇਲ ਕੀਤਾ ਹੈ ਜੀ!
- ਪਰ....ਪਰ ਏਥੇ ਤਾਂ ਮੇਰੇ ਸਿਵਾ ਕੋਈ ਰਹਿੰਦਾ ਵੀ ਨਹੀਂ ਜੀ। ਤੁਸੀਂ ਕਿਸਦੇ ਨਾਲ਼ ਗੱਲ ਕਰਨੀ ਹੈ?
? - ਸਮਝ ਲਵੋ ਕਿ..... ਤੁਹਾਡੇ ਨਾਲ਼ ਹੀ। ਕੀ ਕਰ ਰਹੇ ਸੀ ਏਨੀ ਰਾਤ ਗਏ?
- ਕੁਝ ਵੀ ਨਹੀਂ। ਬੱਸ ਜ਼ਰਾ....
? - (ਹੱਸਣ ਦੀ ਆਵਾਜ਼) ਏਨੀ ਰਾਤ ਗਏ ਜਾਗ ਰਹੇ ਸੀ ਅਤੇ ਕਰ ਕੁਝ ਵੀ ਨਹੀਂ ਸੀ ਰਹੇ? ਇਹ ਕਿਵੇਂ ਹੋ ਸਕਦਾ ਹੈ?
- ਮੈਡਮ ਮੇਰੇ ਪਾਸ ਫਾਲਤੂ ਗੱਲਾਂ ਲਈ ਸਮਾਂ ਨਈਂ ਹੁੰਦਾ। ਬਿਜ਼ੀ ਰਹਿੰਦਾ ਹਾਂ। ਅੱਜ ਵੀ ਬੱਸ ਹੁਣੇ-ਹੁਣੇ ਇੱਕ ਕਵਿਤਾ ਪੂਰੀ ਕਰਕੇ ਸੁੱਖ ਦਾ ਸਾਹ ਲੈ ਰਿਹਾ ਸੀ ਕਿ ਰੌਂਗ ਨੰਬਰ ਵਾਲ਼ੀ ਘੰਟੀ ਖੜਕ ਗਈ।
? - ਤਾਂ ਤੁਸੀਂ ਕਵੀ ਮਹਾਰਾਜ ਹੋ! ਖ਼ੁਸ਼ੀ ਹੋਈ ਜਾਣ ਕੇ। ਨਾਂ ਕੀ ਹੈ ਕਵੀ ਮਹਾਸ਼ਾ ਜੀ ਦਾ?
- ਹਰਭਜਨ।
? - ਹਰਭਜਨ? ਕਿਹੜਾ ਹਰਭਜਨ? ਹੁੰਦਲ ? ਵਿਚਾਰੇ ਨੂੰ ਰਾਜਨੀਤਕ ਹੀ ਦਮ ਨਹੀਂ ਲੈਣ ਦਿੰਦੇ। ਦਿੱਲੀ ਵਾਲ਼ੇ ? ਆਵਾਜ਼ ਤੁਹਾਡੀ ਉਹਨਾਂ ਵਰਗੀ ਨਹੀਂ ਹੈ। ਕੋਮਲ ? ਨਹੀਂ ਤੁਸੀਂ ਉਹ ਵੀ ਨਹੀਂ ਹੋ। ਉਨ੍ਹਾਂ ਨੂੰ ਵੀ ਮੈਂ ਜਾਣਦੀ ਹਾਂ। ਬਾਜਵਾ ? ਉਹ ਤਾਂ ਮਲੰਗ ਫੋਟੋਗ੍ਰਾਫਰ ਹੈ। ਬਟਾਲਵੀ ? ਵਿਚਾਰੇ ਨੂੰ ਆਕਾਸ਼ਵਾਣੀ ਦੀ ਕਬੀਲਦਾਰੀ ਨੇ ਦੱਬਿਆ ਹੋਇਆ ਹੈ। ਖੇਮਕਰਨੀ ? ਵਿਚਾਰਾ ਤਬਾਦਲਿਆਂ ਦੇ ਚੱਕਰ ਵਿਚੋਂ ਹੀ ਨਹੀਂ ਨਿਕਲ਼ ਰਿਹਾ। ਮਾਂਗਟ ? ਤਾਂ ‘ਜੀ ਸਾਹਿਬ ਜੀ’ ਹੈ ਵਿਚਾਰਾ। ਫੇਰ ਤੁਸੀਂ ਕਿਹੜੇ ਨਵੇਂ ‘ਹਰਭਜਨ’ ਜੰਮ ਪਏ ਹੋ?
( ਸੱਚੀ ਕਹਾਣੀ ਦਾ ਮੂਲ ਲੇਖਕ: ਮਰਹੂਮ ਸੁਰਜੀਤ ਖ਼ੁਰਸ਼ੀਦੀ, ਆਰਸੀ ਲਈ ਪੇਸ਼ਕਸ਼: ਹਰਭਜਨ ਸਿੰਘ ਮਾਂਗਟ )

No comments:
Post a Comment