Saturday, September 5, 2009

ਹਰਿਭਜਨ ਸਿੱਧੂ ਮਾਨਸਾ – 'ਸ਼ਰਬਤ-ਏ-ਦੀਦਾਰ' ਦਾ ਮੁੱਲ – ਸ਼ੁਕਲ

ਆਚਾਰੀਆ ਰਾਮ ਚੰਦਰ ਸ਼ੁਕਲ ਇੱਕ ਵਾਰ ਲਾਲਾ ਭਗਵਾਨ ਦੀਨ ਅਤੇ ਬਾਬੂ ਰਾਮ ਚੰਦਰ ਵਰਮਾ ਜੀ ਨਾਲ਼ ਜੇਠ ਮਹੀਨੇ ਦੀ ਭਿਅੰਕਰ ਗਰਮੀ ਦੌਰਾਨ ਲਖਨਊ ਦੇ ਅਮੀਨਾ ਬਾਜ਼ਾਰ ਪਾਰਕ ਵਿਚ ਇੱਕ ਸ਼ਰਬਤ ਵਾਲ਼ੀ ਦੀ ਦੁਕਾਨ ਤੇ ਗਏ। ਸ਼ਰਬਤ ਇੱਕ ਬਦਸੂਰਤ, ਕਾਲ਼ੀ-ਕਲੂਟੀ ਜਿਹੀ ਅਧਖੜ੍ਹ ਉਮਰ ਦੀ ਸੁਆਣੀ ਬਣਾ ਕੇ ਦੇ ਰਹੀ ਸੀ। ਸ਼ਰਬਤ ਦੇ ਪੈਸੇ ਵੀ ਉਸਨੇ ਜ਼ਿਆਦਾ ਹੀ ਮੰਗ ਲਏ। ਲਾਲਾ ਜੀ ਤੇ ਵਰਮਾ ਜੀ ਨੇ ਏਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

................

ਏਸੇ ਗੱਲ ਤੇ ਆਪਣੀਆਂ ਮੁੱਛਾਂ ਵਿਚੋਂ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦੇ ਹੋਏ ਸ਼ੁਕਲ ਜੀ ਬੋਲੇ, ਦੇ ਦਿਓ! ਦੇ ਦਿਓ ਉਸਨੂੰ ਪੈਸੇ, ਇਹ ਏਨੇ ਬਹੁਤੇ ਨਹੀਂ ਲੱਗਦੇ, ਤੇ ਨਾਲ਼ੇ ਇਹਨਾਂ ਵਿਚ ਤਾਂ 'ਸ਼ਰਬਤ-ਏ-ਦੀਦਾਰ' ਦੇ ਪੈਸੇ ਵੀ ਤਾਂ ਸ਼ਾਮਲ ਹਨ।

...............

ਅਨਪੜ੍ਹ ਔਰਤ ਤਾਂ ਭਲਾ ਕੀ ਸਮਝਦੀ, ਲਾਲਾ ਜੀ ਤੇ ਵਰਮਾ ਜੀ ਹੱਸ-ਹੱਸ ਲੋਟ-ਪੋਟ ਹੋ ਗਏ।No comments: