Saturday, November 21, 2009

ਤਨਦੀਪ 'ਤਮੰਨਾ' - ਅਜਬ ਪ੍ਰੇਮ ਕੀ ਗਜ਼ਬ ਕਹਾਨੀ - ਗੁਰਮੀਤ ਬਰਾੜ

ਦੋਸਤੋ! ਪਿਛਲੇ 15-20 ਦਿਨਾਂ ਤੋਂ ਮੈਂ ਸਵਾਈਨ ਫਲੂ ਤੋਂ ਜ਼ਿਆਦਾ ਹੀ ਪੀੜਤ ਰਹੀ ਹਾਂ। ਤੁਹਾਡੇ ਮੋਹ ਅਤੇ ਦੁਆਵਾਂ ਸਦਕਾ ਹੌਲ਼ੀ-ਹੌਲ਼ੀ ਸਿਹਤਯਾਬ ਹੋ ਰਹੀ ਹਾਂ। ਤੁਸੀਂ ਸਾਰਿਆਂ ਨੇ ਮੇਰਾ ਦਿਲ ਈਮੇਲਾਂ ਭੇਜ ਕੇ ਲਵਾਈ ਰੱਖਿਆ ਹੈ। ਰਾਜਸਥਾਨ ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੇ ਇਸ ਹਫ਼ਤੇ ਮੇਰੀ ਉਦਾਸੀ ਇਸ ਲਤੀਫ਼ੇ ਨਾਲ਼ ਦੂਰ ਕਰ ਦਿੱਤੀ, ਜਿਸਨੂੰ ਆਰਸੀ ਪਰਿਵਾਰ ਨਾਲ਼ ਸਾਂਝਾ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ:

ਇੱਕ ਪ੍ਰੇਮ ਕਹਾਣੀ ਇੱਕ ਦੁਖਾਂਤ

ਇੱਕ ਸੂਰ ਨੂੰ ਇੱਕ ਮੁਰਗੀ ਨਾਲ਼ ਪਿਆਰ ਹੋ ਗਿਆ। ਦਿਨ ਬੀਤਦੇ ਗਏ। ਆਖ਼ਿਰ ਇੱਕ ਦਿਨ ਉਹਨਾਂ ਨੇ ਇੱਕ-ਦੂਜੇ ਨੂੰ ਹੋਠਾਂ ਦੀ ਛੋਹ ਦੇ ਕੇ ਇਸ ਪਵਿੱਤਰ ਜਜ਼ਬੇ ਦਾ ਇਜ਼ਹਾਰ ਕੀਤਾ।

ਅਗਲੇ ਦਿਨ ਅਖ਼ਬਾਰ ਦੀ ਸੁਰਖ਼ੀ ਸੀ:

ਇੱਕ ਸੂਰ ਦੀ ਬਰਡ ਫਲੂ ਨਾਲ਼ ਤੇ ਇੱਕ ਮੁਰਗੀ ਦੀ ਸਵਾਈਨ ਫਲੂ ਨਾਲ਼ ਮੌਤ

'ਅਜਬ ਪ੍ਰੇਮ ਕੀ ਗਜ਼ਬ ਕਹਾਨੀ'




No comments: