Monday, July 13, 2009

ਗੁਰਮੇਲ ਬਦੇਸ਼ਾ - ਹੈਂ !! ਪੰਜਾਬੀ ਕਾਨਫਰੰਸ 'ਚ ਏਨੇ ਡਾਕਟਰ...?

ਇੱਕ ਦਿਨ ਮੇਰੇ ਦੋਸਤ ਦਾ ਫੋਨ ਆਇਆ ।
........
“ਹੈਲੋ ! ਯਾਰ ਕੀ ਹੋਇਆ ? ਓਦਣ ਮੇਰਾ ਫੋਨ ਨਹੀਂ ਚੁੱਕਿਆ । ਕਿੱਥੇ ਚਲਾ ਗਿਆ ਸੀ ?”
...........

“ਮੁਆਫ ਕਰੀਂ, ਮਨਪ੍ਰੀਤ ! ਉਸ ਦਿਨ ਜਦੋਂ ਤੇਰਾ ਫੋਨ ਆਇਆ ਸੀ , ਤਾਂ ਮੇਰਾ ਫੋਨ ਵਾਈਬਰੇਟ ‘ਤੇ ਸੀ , ਕਿਉਂਕਿ ਮੈਂ ਵਿਸ਼ਵ ਪੰਜਾਬੀ ਕਾਨਫਰੰਸ ‘ਚ ਹਿੱਸਾ ਲੈ ਰਿਹਾ ਸੀ।”
..............

“ਵਿਸ਼ਵ ਪੰਜਾਬੀ ਕਾਨਫਰੰਸ..?” ਓਹ ਕਿੱਥੇ ..??”
..............

“ਸਾਡੇ ਸ਼ਹਿਰ ਸਰੀ 'ਚ ..! ਹੋਰ ਕਿੱਥੇ !!”
..............

“ਅੱਛਾ ! ਅੱਛਾ !!...ਸਰੀ ਪੰਜਾਬੀਆਂ ਨਾਲ ਭਰੀ ! ..ਤਾਂ, ਤਾਂ ਫਿਰ ਪੰਜਾਬੀ ਪਾਠਕਾਂ- ਲੇਖਕਾਂ ਦੇ ਇਕੱਠ ‘ਚ ਹੀ ਗੁਆਚਿਆ ਰਿਹਾ ..!”
.................

“ਹਾਂ !..ਨਹੀਂ ., ਹਾਂ..! ਬੱਸ , ਤੈਨੂੰ ਪਤਾ ਈ ਆ , ਜਾਣਾ ਪੈਂਦੈ !... ਮੇਰਾ ਮਤਲਬ , ਜਾਣਾ ਹੀ ਪੈਂਦੈ !"
................

“ਕਾਨਫਰੰਸ ਦੀਆਂ ਸਰਗਰਮੀਆਂ ਬਾਰੇ ਦੱਸ !”
................

“ਕੀ ਦੱਸਾਂ ? ਬੜੇ ਮਹਾਨ ਲੇਖਕ , ਵਿਦਵਾਨ , ਹੋਰ ਤਾਂ ਹੋਰ ! ਕਈ ਡਾਕਟਰ ਵੀ ਆਏ ਹੋਏ ਸਨ” ।
.................

"ਡਾਕਟਰ ?"
..................

"ਹਾਂ ! ਕਹਿੰਦੇ ਕਹਾਉਂਦੇ ਡਾਕਟਰ !! ..ਕਿਸੇ ਦੇ ਨਾਮ ਅੱਗੇ ਡਾਕਟਰ ! ਕਿਸੇ ਦੇ ਨਾਂ ਦੇ ਪਿੱਛੇ (ਡਾ.) ਬਰੈਕਟ ਵਿੱਚ ਡੱਡੇ ਕੰਨਾ ਪਾ ਕੇ ਨਾਲ ਬਿੰਦੀ ਪਾਈ ਹੋਈ ਸੀ ।
................

“ਪਰ ਗੁਰਮੇਲ ! ਕੋਈ ਆਮ ਸਧਾਰਨ ਵਿਅਕਤੀ ਨਹੀਂ ਆਇਆ । ਸਗੋਂ ਐਨੇ ਡਾਕਟਰ ਕਿਉਂ ਬੁਲਾਏ ਹੋਏ ਸਨ ?”
................

“ਮਨਪ੍ਰੀਤ ! ਮੈਨੂੰ ਬਹੁਤਾ ਤਾਂ ਨਹੀਂ ਪਤਾ । ਪਰ ਲਗਦੈ , ਪੰਜਾਬੀ ਭਾਸ਼ਾ ਨੂੰ ਸਵਾਈਨ ਫਲੂ ਹੋ ਗਿਐ ! ਇਸ ਕਰਕੇ ਹੀ ਐਨੇ ਡਾਕਟਰ ਬੁਲਾਏ ਹੋਣਗੇ.........!!”
.........
ਮੈਂ ਹੱਸਦੇ ਹੋਏ ਨੇ ਜਵਾਬ ਦਿੱਤਾ ।



2 comments:

ਤਨਦੀਪ 'ਤਮੰਨਾ' said...

ਕਿਆ ਬਾਤ ਐ ਯਾਰ...! ਬਿਲਕੁਲ ਪੁੜਪੜੀ 'ਚ ਠੋਕੀ ਗੱਲ...!! ਨਹੀਂ ਜਵਾਬ ਤੇਰਾ ਗੁਰਮੇਲ..! ਕੁਰਬਾਨ ਤੇਰੇ ਤੋਂ!
ਤੇਰਾ ਬਾਈ,
ਜੱਗੀ ਕੁੱਸਾ
ਲੰਡਨ

Unknown said...

ਵੀਰੇ , ਤੁਸਾਂ ਤਾਂ ਚੂਨੇ ਵਿੱਚ ਇੱਟ ਗੱਡਤੀ । ਅਕਾਸ਼ ਦੀਪ ਦੀਪ ਭੀਖੀ 9463374097 ,01652275342