Tuesday, July 5, 2011

ਤਨਦੀਪ ਤਮੰਨਾ – "ਜੇ ਮੀਆਂ-ਬੀਵੀ ਦੋਵੇਂ ਲਿਖਦੇ ਹੋਣ ਤਾਂ..... " – ਹਰਜਿੰਦਰ ਕੰਗ

ਦੋਸਤੋ! ਡੇਢ-ਦੋ ਕੁ ਸਾਲ ਦੀ ਗੱਲ ਹੈ। ਮੈਨੂੰ ਯੂ.ਐੱਸ.ਏ. ਤੋਂ ਹਰਜਿੰਦਰ ਕੰਗ ਸਾਹਿਬ ਦਾ ਫ਼ੋਨ ਆਇਆ। ਗੱਲਾਂ ਚੱਲ ਰਹੀਆਂ ਸਨ ਤਾਂ ਕਿਸੇ ਮੀਆਂ-ਬੀਵੀ ਦੋਵਾਂ ਦੇ ਲੇਖਕ ਹੋਣ ਦਾ ਜ਼ਿਕਰ ਛਿੜ ਪਿਆ:

ਮੈਂ ਕਿਹਾ: ਕੰਗ ਸਾਹਿਬ! ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਜੀਵਨ-ਸਾਥੀ ਦੋਵੇਂ ਲਿਖਦੇ ਹੋਣ, ਇਕ ਦੂਜੇ ਨਾਲ਼ ਲਿਖਤਾਂ ਬਾਰੇ ਸਲਾਹ ਕਰ ਸਕਦੇ ਹਨ, ਇਕ ਦੂਜੇ ਨੂੰ ਸੁਝਾਅ ਦੇ ਸਕਦੇ ਹਨ।


ਮੇਰੇ ਏਨਾ ਆਖਣ ਦੀ ਦੇਰ ਸੀ ਕਿ ਕੰਗ ਸਾਹਿਬ ਕਹਿਣ ਲੱਗੇ: ਇਹ ਖ਼ਿਆਲ ਕਦੇ ਭੁੱਲ ਕੇ ਵੀ ਦਿਮਾਗ਼ ਵਿਚ ਨਾ ਲਿਆਈਂ ਕਿ ਜੀਵਨ-ਸਾਥੀ ਲੇਖਕ ਹੋਣਾ ਚਾਹੀਦਾ ਹੈ।


ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ: ਕਿਉਂ ਕੰਗ ਸਾਹਿਬ?

ਉਹ ਭੋਲ਼ਾ ਜਿਹਾ ਮੂੰਹ ਬਣਾ ਕੇ ਬੋਲੇ: ਤਨਦੀਪ, ਜੇ ਘਰ ਵਿਚ ਮੀਆਂ-ਬੀਵੀ ਦੋਵੇਂ ਲੇਖਕ ਹੋਣ ਤਾਂ ਐਬ-ਤਨਾਫ਼ੁਰ ਪੈਦਾ ਹੋ ਜਾਂਦਾ ਹੈ :)









4 comments:

parvez said...

ਤਨਦੀਪ ਬੁਝਾਰਤ ਵਾਂਗ ਕੋਈ prize ਰੱਖ ਲਵੋ ਜਿਵੇਂ ਪਹਿਲੇ 10 ਜੇਤੂਆਂ ਨੂੰ ਫ੍ਰੀ TV ਵਗੈਰਾ. ਫੇਰ ਸ਼ਾਇਦ ਕੋਈ ਜੁਆਬ ਆ ਜਾਵੇ

ਤਨਦੀਪ 'ਤਮੰਨਾ' said...

ਪਰਵੇਜ਼ ਦੀਦੀ! ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੇਂ ਏਸ ਬਹਾਨੇ ਇਹ ਵੀ ਪਰਖ ਲਿਐ ਕਿ ਜਿਨ੍ਹਾਂ ਨੂੰ ਅਰੂਜ਼ ਦੀ ਜਾਣਕਾਰੀ ਨਹੀਂ ਹੈ, ਉਹਨਾਂ 'ਚੋਂ ਕੀਹਨੇ-ਕੀਹਨੇ ਪੁੱਛਿਐ ਕਿ 'ਐਬ-ਤਨਾਫ਼ੁਰ' ਕੀ ਹੁੰਦੈ?? ਫੇਸਬੁੱਕ 'ਤੇ 'ਲਾਈਕ' ਕਲਿਕ ਕਰਕੇ ਭੱਜਣ ਵਾਲ਼ੇ ਕੋਈ ਵੀ ਚੰਗੇ ਪਾਠਕ ਨਹੀਂ ਹਨ। ਮੈਂ ਹਰ ਰਚਨਾ ਖੁੱਲ੍ਹੀਆਂ ਅੱਖਾਂ ਤੇ ਚੁਕੰਨੇ ਦਿਮਾਗ਼ ਨਾਲ਼ ਪੜ੍ਹਦੀ ਹਾਂ...ਜੋ ਸਮਝ ਨਾ ਆਵੇ, ਉਹਦੇ ਬਾਰੇ ਜਾਨਣ ਦੀ ਕੋਸ਼ਿਸ਼ 'ਚ ਰਹਿੰਦੀ ਹਾਂ, ਪਰ ਇਹ ਸਾਰੇ ਦੋਸਤ....ਰੱਬ ਈ ਰਾਖਾ...:):)ਫੇਰੀ ਪਾਉਣ ਲਈ ਸ਼ੁਕਰੀਆ ਜੀ...ਤਨਦੀਪ

parvez said...

ਤਨਦੀਪ ਜੀ ਮਤਲਬ ਦਾ ਤਾਂ 100 % sure ਨਹੀ ਹਾਂ ਪਰ ਲਗਦਾ ਹੈ ਕਿ ਐਬ multiply ਹੋ ਜਾਂਦੇ ਨੇ . ਪਰ ਇਹ ਸ਼ਬਦ ਵੋਕੈਬੁਲਰੀ ਸ਼ਬਦ ਨਹੀ ਹੈ . ਮੈਨ ਮੇਡ ਲਗਦਾ ਹੈ .ਪਰ ਸ਼ਬਦ ਹੈ ਵਧੀਆ

Sukhdev Singh said...

aib tnafur ! kya kavik viayang hai .. jdon ik awaaz duji nu dba lave khas krke nanne di udon aib tnafur hunda hai maslan "sabhna ne lia" ch na te ne di awaaz aaps ch ral-gadd ho rahi hai ..miya beevi ch vi aaps ch inj hi hunda hai ,, ha oh ajjkall di chngi kmaau Punjabi gayak jodi banh skde ne kionki othe saare "aib" muaaf ne !! Sukhdev Singh Abohar ( 9417253110 )