ਸੇਖੋਂ ਨੇ ਪੁੱਛਿਆ, "ਕੀ ਗੱਲ ਐ ਬਾਬਾ?”
..........
ਬੁੱਢੇ ਨੇ ਮਿੰਨਤ ਨਾਲ਼ ਆਖਿਆ, “ ਮਹਾਰਾਜ, ਮੇਰਾ ਮੁੰਡਾ ਇਮਤਿਹਾਨ ਵਿਚ ਨਕਲ ਕਰਦਾ ਫੜਿਆ ਗਿਐ। ਉਸਦੀ ਰਿਪੋਰਟ ਹੋ ਗਈ। ਤੁਸੀਂ ਉਸਨੂੰ ਮਾਫ਼ੀ ਦੇ ਦਿਓ।”
................
ਸੇਖੋਂ ਬੋਲਿਆ,: ਇਹ ਮੇਰੇ ਵੱਸ ਦੀ ਗੱਲ ਨਹੀਂ। ਇਹ ਮਾਮਲਾ ਯੂਨੀਵਰਸਿਟੀ ਦਾ ਹੈ। ਉਸਨੇ ਦੋਸ਼ ਕੀਤਾ ਹੈ, ਉਸਨੂੰ ਸਜ਼ਾ ਦੇਣਾ ਉਸ ਲਈ ਫਾਇਦੇਮੰਦ ਹੈ।”
...............
ਬੁੱਢਾ: ਉਹ ਫੇਲ੍ਹ ਹੋ ਜਾਵੇਗਾ।
..............
ਸੇਖੋ: ਕੋਈ ਗੱਲ ਨਹੀਂ।
..............
ਬੁੱਢਾ: ਪਿੰਡ ਵਿਚ ਬੜੀ ਬੇਇੱਜ਼ਤੀ ਹੋਵੇਗੀ।
..............
ਸੇਖੋਂ: ਕੋਈ ਬੇਇੱਜ਼ਤੀ ਨਹੀਂ। ਮੇਰੀਆਂ ਧੀਆਂ ਦੋ ਦੋ ਵਾਰ ਫੇਲ੍ਹ ਹੋ ਚੁੱਕੀਆਂ ਹਨ। ਤੂੰ ਆਖ ਦੇਵੀਂ, ਪ੍ਰਿੰਸੀਪਲ ਦੀ ਧੀ ਵੀ ਫੇਲ੍ਹ ਹੋਈ ਹੈ। ਇਸ ਤਰ੍ਹਾਂ ਇੱਜ਼ਤ ਬਚ ਜਾਵੇਗੀ।
...............
ਬੁੱਢਾ: ਜੀ, ਉਸਦਾ ਸਾਲ ਮਾਰਿਆ ਜਾਵੇਗਾ।
..............
ਸੇਖੋਂ: ਕਿਹੜਾ ਉਸਦੀ ਅੱਖ ਜਾਂ ਲੱਤ ਮਾਰੀ ਜਾਵੇਗੀ। ਮੇਰੇ ਵੱਲ ਦੇਖ, ਮੇਰੇ ਕਈ ਸਾਲ ਮਾਰੇ ਗਏ ਹਨ।
ਸੇਖੋਂ ਦੀਆਂ ਗੱਲਾਂ ਸੁਣ ਕੇ ਬੁੱਢਾ ਧੀਰਜ ਨਾਲ਼ ਚਲਾ ਗਿਆ।
No comments:
Post a Comment