.....
ਇੱਕ ਵਾਰ ਇੱਕ ਪੰਜਾਬੀ ਲੇਖਕ ਨੂੰ ਇੰਟਰਵਿਊ ਲਈ ਟੀ.ਵੀ. ਸਟੇਸ਼ਨ ਸੱਦਿਆ ਗਿਆ। ਇੰਟਰਵਿਊ ਲੈਣ ਵਾਲ਼ੀ ਬੀਬੀ ਨੇ ਸਵਾਲ ਕੀਤਾ... “ ਸਰ, ਸਾਹਿਤਕ ਪੱਖ ਨੂੰ ਪਾਸੇ ਰੱਖੀਏ ਤੇ ਹੁਣ ਦੱਸੋ ਕਿ ਕਿਹੋ ਜਿਹੀ ਗੁਜ਼ਰੀ ਤੁਹਾਡੀ ਆਮ ਜ਼ਿੰਦਗੀ?”
.....
ਲੇਖਕ ਨੇ ਜਵਾਬ ਦਿੱਤਾ, “ ਬੀਬਾ ਜੀ! ਬਹੁਤ ਵਧੀਆ ਗੁਜ਼ਰੀ ਹੈ। ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।”
.....
ਇੰਟਰਵਿਊ ਲੈਣ ਵਾਲ਼ੀ ਬੀਬੀ ਪਰੇਸ਼ਾਨ ਹੋ ਗਈ, ਆਖਣ ਲੱਗੀ, “ ਸਰ, ਮੈਂ ਤਾਂ ਸੁਣਿਆ ਤੇ ਦੇਖਿਆ ਹੈ ਕਿ ਪੰਜਾਬੀ ਦੇ ਲੇਖਕਾਂ ਕੋਲ਼ ਰੋਟੀ ਖਾਣ ਲਈ ਪੈਸੇ ਵੀ ਨਹੀਂ ਹੁੰਦੇ, ਏਥੋਂ ਤੱਕ ਕਿ ਗਾਰਗੀ ਵਰਗਾ ਲੇਖਕ ਵੀ ਦੋਸਤਾਂ ਤੋਂ ਪੈਸੇ ਮੰਗ ਕੇ ਗੁਜ਼ਾਰਾ ਕਰਦਾ ਰਿਹਾ ਹੈ। ਨਾ ਪੰਜਾਬੀ ਲੋਕ ਕਿਤਾਬਾਂ ਖਰੀਦ ਕੇ ਪੜ੍ਹਦੇ ਨੇ ਤੇ ਨਾ ਹੀ ਪ੍ਰਕਾਸ਼ਕ ਲੇਖਕ ਨੂੰ ਲਿਖਤਾਂ ਬਦਲੇ ਕੁਝ ਦਿੰਦੇ ਨੇ, ਉਲਟਾ, ਉਹ ਕਿਤਾਬ ਛਪਵਾਉਂਣ ਦੇ ਪੈਸੇ ਵੀ ਲੇਖਕ ਕੋਲ਼ੋਂ ਲੈਂਦੇ ਨੇ। ਫੇਰ ਤੁਸੀਂ ਐਨੀ ਮਹਿੰਗਾਈ ਵਿੱਚ ਰਾਜਸੀ ਠਾਠ-ਬਾਠ ਨਾਲ਼ ਜ਼ਿੰਦਗੀ ਕਿਵੇਂ ਕੱਟੀ, ਜ਼ਰਾ ਇਸ ਤੇ ਚਾਨਣਾ ਪਾਓ?”
.....
ਲੇਖਕ ਬੋਲਿਆ, “ ਬੀਬਾ ਜੀ! ਇੱਕ ਬੁਰਕੀ ਆਪ ਖਾਧੀ ਤੇ ਇੱਕ ਕੁੱਕੜ ਨੂੰ ਪਾਈ, ਏਸ ਤਰ੍ਹਾਂ ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।”
2 comments:
lateefa sohna se....
Hello Tandeep dear,
Theek ta ho?
koee sukh suneha nahee ayeaa?
na hi kav banerey te boliya?
Jara ghati ta khatkaoo,
give me a jingel.
Sheltara saegoshia
Tuhada likheya rajssi thath bath asha laga, matter in fect very funny and reality.
God bless
Davinder Kaur
California
Post a Comment