Wednesday, July 8, 2009

ਦਵਿੰਦਰ ਸਿੰਘ ਪੂਨੀਆ - ਬੀਬੀ! ਜੇ ਨਤੀਜੇ ਉਲਟ ਨਿੱਕਲ਼ੇ...ਫੇਰ?? - ਜੀ.ਬੀ.ਸ਼ਾਅ

ਦਰਵੇਸ਼ ਜੀ ਦੀ ਭੇਜੀ 3 ਜੁਲਾਈ ਦੀ ਪੋਸਟ ਤੋਂ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਜੀ.ਬੀ.ਸ਼ਾਅ ਦੀ ਹਾਜ਼ਰ-ਜਵਾਬੀ ਦਾ ਇੱਕ ਹੋਰ ਵਾਕਿਆ ਯਾਦ ਆ ਗਿਆ ਹੈ। ਜੌਰਜ ਨੇ ਵਿਆਹ ਕਰਾਉਂਣਾ ਜ਼ਰੂਰੀ ਨਹੀਂ ਸਮਝਿਆ ਤੇ ਸਾਰੀ ਉਮਰ ਇਕੱਲਾ ਹੀ ਰਿਹਾ।

.....................

ਕਹਿੰਦੇ ਨੇ ਇੱਕ ਸਮਾਗਮ ਚ ਇੱਕ ਖ਼ੂਬਸੂਰਤ ਤੇ ਅਮੀਰ ਔਰਤ ਉਸਤੇ ਮਰ ਮਿਟੀ ਤੇ ਆਖਣ ਲੱਗੀ:

ਜੌਰਜ! ਜੇ ਤੇਰਾ-ਮੇਰਾ ਵਿਆਹ ਹੋ ਜਾਏ ਤਾਂ ਸੋਹਣੀਆਂ ਸੂਰਤਾਂ ਤੇ ਸੋਹਣੀਆਂ ਸੀਰਤਾਂ ਵਾਲ਼ੇ ਬੱਚੇ ਪੈਦਾ ਹੋਣਗੇ।

...............

ਜੌਰਜ ਇੱਕ ਦਮ ਬੋਲਿਆ, ਇਹ ਤਾਂ ਠੀਕ ਹੈ, ਪਰ ਜੇ ਨਤੀਜੇ ਉਲਟ ਨਿੱਕਲ਼ੇ ....ਫੇਰ...???

ਉਹ ਔਰਤ ਨਿਰੁੱਤਰ ਹੋ ਕੇ ਚਲੀ ਗਈ।




No comments: